ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜਿਲਿ•ਆਂ ਵਿਚ ਲੋਂੜ ਅਨੁਸਾਰ ਸਰਕਾਰੀ ਸਕੂਲਾਂ ਦੀ ਚਾਰਦਿਵਾਰੀ, ਅਪ੍ਰੋਚ ਰੋਡ, ਖੇਡ ਦੇ ਮੈਦਾਨ ਤੇ ਸਵੇਰੇ ਦੀ ਪ੍ਰਾਥਨਾ ਸਭਾ ਦੀ ਥਾਂ ਨੂੰ ਮਨਰੇਗਾ ਦੇ ਤਹਿਤ ਠੀਕ ਕਰਵਾਇਆ|ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਦੌਰਾਨ ਸੂਬੇ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਮਨਰੇਗਾ ਦੇ ਤਹਿ ਤ ਕੰਮ ਦੇਣ ਦਾ ਯਤਨ ਕੀਤਾ ਹੈ| ਪਹਿਲੀ ਵਾਰ ਮਨਰੇਗਾ ਦੇ ਤਹਿਤ ਜਿੱਥੇ ਪਿੰਡਾਂ ਦੇ ਜਲਘਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ, ਉੱਥੇ ਗਰੀਬ ਲੋਕਾਂ ਦੇ ਪਸ਼ੂਆਂ ਦੇ ਸ਼ੈਡ ਅਤੇ ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ|ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਤਕ ਅਪ੍ਰੋਚ ਰੋਡ ਸਹੀ ਹਾਲਤ ਵਿਚ ਨਹੀਂ ਹੈ, ਉਨਾਂ ਨੂੰ ਮਨਰੇਗਾ ਦੇ ਤਹਿਤ ਮਜਦੂਰਾਂ ਤੋਂ ਠੀਕ ਕਰਵਾਇਆ ਜਾਵੇਗਾ| ਇਸ ਤੋਂ ਇਲਾਵਾ, ਜਿੱਥੇ ਸਕੂਲਾਂ ਵਿਚ ਖੇਡ ਦੇ ਮੈਦਾਨ ਨੂੰ ਮਿੱਟੀ ਭਰਨ ਤੇ ਪੱਕਾ ਕਰਨ ਦੀ ਲੋਂੜ ਹੋਵੇਗੀ, ਉੱਥੇ ਵੀ ਮਨਰੇਗਾ ਤੋਂ ਕੰਮ ਕੀਤੇ ਜਾਣਗੇ| ਉਨਾਂ ਦਸਿਆ ਕਿ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਗਏ ਹਨ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਕੰਮ ਬਜਟ ਕਾਰਣ ਅਟਕੇ ਹੋਏ ਹਨ ਉਨਾਂ ਕੰਮਾਂ ਨੂੰ ਮਨਰੇਗਾ ਦੇ ਤਹਿਤ ਸਮੇਂ ‘ਤੇ ਕਰਵਾ ਲੈਣ, ਇਸ ਨਾਲ ਜਿੱਥੇ ਜਾਬ ਕਾਰਡ ਧਾਰਕਾਂ ਨੂੰ ਕੰਮ ਮਿਲੇਗਾ ਉੱਥੇ ਸਕੂਲਾਂ ਦੇ ਵਿਕਾਸ ਕੰਮ ਜਲਦ ਹੋਣ ਨਾਲ ਵਿਦਿਆਰਥੀਆਂ ਤੇ ਅਮਲੇ ਨੂੰ ਲਾਭ ਹੋਵੇਗਾ|ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਵਿਚ ਕਰੀਬ 6 ਲੱਖ ਮਨਰੇਗਾ ਦੇ ਜਾਬ ਕਾਰਡ ਬਣੇ ਹੋਏ ਹਨ| ਇਸ ਵਾਰ 30 ਸਤੰਬਰ, 2020 ਤਕ 4.80 ਲੱਖ ਜਾਬ ਕਾਰਡਧਾਰਕਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਦਿੱਤਾ ਗਿਆ, ਜਦੋਂ ਕਿ ਪਿਛਲੇ ਸਾਲ 31 ਮਾਰਚ, 2020 ਤਕ ਸਿਰਫ 3.64 ਲੱਖ ਲੋਕਾਂ ਨੂੰ ਹੀ ਕੰਮ ਮਿਲਿਆ ਸੀ| ਪਹਿਲੀ ਵਾਰ 4 ਲੱਖ ਤੋਂ ਵੱਧ ਲੋਕਾਂ ਨੂੰ ਕੰਮ ਦਿੱਤਾ ਗਿਆ ਹੈ ਅਤੇ ਉੱਥੇ ਵੀ ਸਿਰਫ 6 ਮਹੀਨੇ ਵਿਚ|ਡਿਪਟੀ ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਮਨਰੇਗਾ ਦੇ ਤਹਿਤ ਇਸ ਸਾਲ ਕਰੀਬ 1200 ਕਰੋੜ ਰੁਪਏ ਦੇ ਕੰਮ ਕਰਵਾਏ ਜਾਣ ਦਾ ਟੀਚਾ ਰੱਖਿਆ ਹੈ, ਇਸ ਵਾਰ ਸਿਰਫ 6 ਮਹੀਨੇ ਵਿਚ ਹੀ 300 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ, ਜਦੋਂ ਕਿ ਪਿਛਲੀ ਵਾਰ ਪੂਰੇ ਸਾਲ ਵਿਚ 387 ਕਰੋੜ ਰੁਪਏ ਖਰਚ ਕੀਤੇ ਗਏ ਸਨ|