ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨੂੰ ਅੱਗੇ ਵੱਧਦੇ ਹੋਏ ਰੱਖੜੀ ‘ਤੇ 11 ਨਵੇਂ ਸਰਕਾਰੀ ਕਾਲਜ ਖੋਲ•ਣ ਦੇ ਐਲਾਨ ਦੇ ਨਾਲ ਹੀ ਸੂਬੇ ਵਿਚ ਸਰਕਾਰੀ ਕਾਲਜਾਂ ਦੀ ਗਿਣਤੀ ਵੱਧੇ ਕੇ 170 ਹੋ ਗਈ ਹੈ| ਇਸ ਦੇ ਨਾਲ ਹੀ, ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ, ਜਿੱਥੇ 15 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਾ ਹੋਵੇਗਾ|
ਸਿਖਿਆ ਮੰਤਰੀ ਨੇ ਕਿਹਾ ਕਿ ਸੂਬੇ ਵਿਚ 5 ਸਾਲਾਂ ਵਿਚ 97 ਨਵੇਂ ਕਾਲਜ ਖੋਲੇ ਗਏ, ਜਦੋਂ ਕਿ ਪਿਛਲੇ 48 ਸਾਲਾਂ ਵਿਚ ਸਿਰਫ 75 ਕਾਲਜ ਹੀ ਖੋਲੇ ਗਏ ਸਨ| ਉਨਾਂ ਕਿਹਾ ਇਸ ਵਿਚ ਸਾਲ 2030 ਤਕ ਉੱਚੇਰੀ ਸਿਖਿਆ ਵਿਚ ਗ੍ਰਾਸ ਇਨਰੋਲਮੈਂਟ ਰੇਸ਼ੇ (ਜੀਈਆਰ) 50 ਫੀਸਦੀ ਤਕ ਕਰਨਾ ਹੈ, ਜੋ ਮੌਜ਼ੂਦਾ ਵਿਚ 26 ਫੀਸਦੀ ਹੈ, ਜਦੋਂ ਕਿ ਹਰਿਆਣਾ ਵਿਚ ਇਹ 32 ਫੀਸਦੀ ਹੈ| ਉਨਾਂ ਕਿਹਾ ਕਿ ਮੌਜ਼ੂਦਾ ਵਿਚ ਸੂਬੇ ਵਿਚ 10 ਸਰਕਾਰੀ ਯੂਨੀਵਰਸਿਟੀ, 24 ਨਿੱਜੀ, ਇਕ ਕੇਂਦਰੀ ਸਕੂਲ ਦੇ ਨਾਲ-ਨਾਲ 97 ਸਰਕਾਰੀ ਸਹਾਇਤਾ ਪ੍ਰਾਪਤ ਨਿੱਜੀ ਕਾਲਜ, 86 ਸਵੈਵਿੱਤਪੋਸ਼ਿਤ ਡਿਗਰੀ ਕਾਲਜ ਹਨ| ਇਸ ਤੋਂ ਇਲਾਵਾ ਦੋ ਸਰਕਾਰੀ ਸਿਖਿਆ ਕਾਲਜ ਅਤੇ 475 ਸਵੈਵਿੱਤਪੋਸ਼ਿਤ ਬੀ.ਐਡ ਕਾਲਜ ਹਨ|
ਸਿਖਿਆ ਮੰਤਰੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਨਾਂਅ ਨਾਲ ਹਰਿਆਣਾ ਵਿਚ ਦੇਸ਼ ਦੀ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਜਿਲਾ ਪਲਵਲ ਦੇ ਦੁਧੋਲਾ ਵਿਚ ਖੋਲੀ ਗਈ| ਮੌਜ਼ੂਦਾ ਵਿਚ ਹਜਾਰਾਂ ਨੌਜੁਆਨ ਇਸ ਯੂਨੀਵਰਸਿਟੀ ਵਿਚ ਕੌਸ਼ਲ ਸਿਖਿਆ ਹਾਸਲ ਕਰ ਰਹੇ ਹਨ| ਉਨਾਂ ਕਿਹਾ ਕਿ ਨਵੀਂ ਸਿਖਿਆ ਨੀਤੀ ਪ੍ਰਧਾਨ ਮੰਤਰੀ ਦਾ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿਚ ਕਾਰਗਰ ਸਿੱਧ ਹੋਵੇਗੀ| ਇਸ ਨਾਲ ਸਿਖਿਆ ਦੇ ਖੇਤਰ ਵਿਚ ਥੋੜਾ ਬਹੁਤ ਬਦਲਾਅ ਹੋਵੇਗਾ ਅਤੇ ਇਹ ਰੁਜ਼ਗਾਰ ਵਾਲੀ ਹੋਵੇਗੀ|
ਮੰਤਰੀ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਨਾਂ ਵਿਚ ਪੜੇ-ਲਿਖੇ ਨੁਮਾਇੰਦੇ ਆਉਣ, ਇਸਲਈ ਸਰਕਾਰ ਨੇ ਸੁਪਰੀਮ ਕੋਰਟ ਤਕ ਲੜਾਈ ਲੜੀ| ਇਸ ਦਾ ਨਤੀਜਾ ਇਹ ਹੋਇਆ ਕਿ ਸਾਲ 2016 ਵਿਚ 33 ਫੀਸਦੀ ਰਾਖਵੇਂ ਦੀ ਤੁਲਨਾ ਵਿਚ 43 ਫੀਸਦੀ ਮਹਿਲਾਵਾਂ ਚੁਣ ਕੇ ਆਇਆ| ਉਨਾਂ ਕਿਹਾ ਕਿ ਆਉਣ ਵਾਲੀ ਪੰਚਾਇਤੀ ਰਾਜ ਚੋਣਾਂ ਵਿਚ ਮਹਿਲਾਵਾਂ ਲਈ 50 ਫੀਸਦੀ ਸੀਟਾਂ ਰਾਖਵੀਂ ਕੀਤੀ ਜਾਵੇਗੀ| ਮੌਜ਼ੂਦਾ ਵਿਚ ਲਿੰਗਾਨੁਪਾਤ 923 ਤਕ ਪੁੱਜ ਗਿਆ ਹੈ, ਜੋ ਪਹਿਲਾਂ ਸਿਰਫ 871 ਸੀ|
ਸ੍ਰੀ ਕੰਵਰ ਪਾਲ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਦੇ ਆਉਣ ਤੋਂ ਪਹਿਲਾਂ ਹੀ ਸੂਬੇ ਵਿਚ 100 ਪਲੇ ਸਕੂਲ ਖੋਲ•ਣ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਸੀ| ਇਸ ਤੋਂ ਇਲਾਵਾ, ਮੀਡ ਡੇ ਮਿਲ ਯੋਜਨਾ ਦੇ ਤਹਿਤ ਸੂਬੇ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆ ਨੂੰ ਹਫਤੇ ਵਿਚ 6 ਦਿਨ ਦੁੱਧ ਮਹੁੱਇਆ ਕਰਵਾਇਆ ਜਾਵੇਗਾ| ਉਨਾਂ ਕਿਹਾ ਕਿ ਕੋਵਿਡ 19 ਦੌਰਾਨ ਆਨਲਾਇਨ ਜਮਾਤਾਂ ਲਗਾ ਕੇ ਹਰਿਆਣਾ ਨੇ ਦੇਸ਼ ਵਿਚ ਵਧੀਆ ਪ੍ਰਦਰਸ਼ਨ ਕੀਤਾ| ਸੂਬੇ ਵਿਚ ਉੱਚੇਰੀ ਸਿਖਿਆ ਦੇ ਨਾਲ-ਨਾਲ 98 ਸੰਸਕ੍ਰਿਤੀ ਮਾਡਲ ਸਕੂਲ ਵੀ ਖੁਲੇ ਜਾ ਰਹੇ ਹਨ|