• About
  • Contact
  • Hindi News
  • English News
Saturday, May 24, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ 11 ਸਾਲ ਕੀਤੇ ਪੂਰੇ, 10 ਲੱਖ ਤੋਂ ਵੱਧ ਯਾਤਰੀਆਂ ਨੇ ਹੁਣ ਤੱਕ ਭਰੀ ਉਡਾਣ

Asli Punjabi by Asli Punjabi
October 13, 2020
in World
0
ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ 11 ਸਾਲ ਕੀਤੇ ਪੂਰੇ, 10 ਲੱਖ ਤੋਂ ਵੱਧ ਯਾਤਰੀਆਂ ਨੇ ਹੁਣ ਤੱਕ ਭਰੀ ਉਡਾਣ
589
SHARES
3.3k
VIEWS
Share on FacebookShare on TwitterShare on Whatsapp

You might also like

Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

ਟਰੰਪ ਨੇ ਹਾਰਵਰਡ ਯੂਨੀਵਰਸਿਟੀ ’ਤੇ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ’ਤੇ ਲਗਾਈ ਰੋਕ

Canada: ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’

ਕਤਰ ਏਅਰਵੇਜ਼ ਨੇ ਅਕਤੂਬਰ ਦੇ ਮਹੀਨੇ ਵਿਚ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ ਆਪਣੇ 11 ਸਾਲ ਪੂਰੇ ਕਰ ਲਏ। ਇਸ ਸਮੇਂ, ਭਾਰਤ ਦੁਆਰਾ ਨਿਯਮਤ ਤੌਰ ‘ਤੇ ਅੰਤਰ ਰਾਸ਼ਟਰੀ ਉਡਾਣਾਂ ਦੇ ਸੰਚਾਲਨ ਨੂੰ ਮੁਅੱਤਲ ਕਰਨ ਕਾਰਨ, ਕਤਰ ਏਅਰ ਭਾਰਤ ਤੇ ਕਤਰ ਵਿਚਾਲੇ ਹੋਏ ਨਵੇਂ ਅਸਥਾਈ ਹਵਾਈ ਸਮਝੋਤਿਆਂ ਤਹਿਤ ਸਿਰਫ ਅੰਮ੍ਰਿਤਸਰ-ਦੋਹਾ ਦਰਮਿਆਨ ਸੀਮਤ ਉਡਾਣਾਂ ਚਲਾ ਕਰ ਰਹੀ ਹੈ।ਕਤਰ ਏਅਰਵੇਜ਼ ਦਾ ਅੰਮ੍ਰਿਤਸਰ ਨਾਲ ਹਵਾਈ ਸੰਪਰਕ 12 ਅਕਤੂਬਰ 2009 ਨੂੰ ਸ਼ੁਰੂ ਹੋਇਆ ਸੀ ਜਦੋਂ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਨੰਬਰ 298 ਨੇ ਪਹਿਲੀ ਵਾਰ ਅੰਮ੍ਰਿਤਸਰ ਲਈ ਉਡਾਣ ਭਰੀ। ਅੰਮ੍ਰਿਤਸਰ ਪਹੁੰਚਣ ਤੇ ਇਸ ਪਹਿਲੀ ਉਡਾਣ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਸਾਲ 2009 ਵਿਚ ਉਦਘਾਟਨੀ ਉਡਾਣ ਸਮੇਂ ਏਅਰ ਲਾਈਨ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਸੀ, “ਅੰਮ੍ਰਿਤਸਰ ਦੇ ਹਵਾਈ ਅੱਡੇ ਲਈ ਪਹਿਲੀ ਉਡਾਣ ਯਾਤਰੀਆਂ ਨਾਲ ਪੂਰੀ ਭਰੀ ਹੋਈ ਸੀ। ਇਹਨਾਂ ਦੀ ਵੱਡੀ ਗਿਣਤੀ ਦੁਨੀਆਂ ਭਰ ਤੋਂ 17 ਅਕਤੂਬਰ 2009 ਵਾਲੇ ਦਿਨ ਨੂੰ ਅੰਮ੍ਰਿਤਸਰ ਵਿਖੇ ਦੀਵਾਲੀ ਦੇ ਤਿਉਹਾਰ ਲਈ ਗਏ। ਅੰਮ੍ਰਿਤਸਰ ਵਿਖੇ ਸਿੱਖ ਧਰਮ ਦਾ ਪ੍ਰਸਿੱਧ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਹੈ। ਇਸ ਸਥਾਨ ਤੇ ਹਰ ਸਾਲ ਭਾਰਤ ਦੇ ਮਸ਼ਹੂਰ ਤਾਜ ਮਹਿਲ ਨਾਲੋਂ ਵੀ ਵੱਧ ਲੋਕਾਂ ਆਓਂਦੇ ਹਨ।”ਇਹ ਉਡਾਣ ਉਸ ਵੇਲੇ ਸ਼ੁਰੂ ਹੋਈ ਜਦੋਂ ਸਾਲ 2008 ਦੇ ਅਖੀਰ ਤੱਕ ਅੰਮ੍ਰਿਤਸਰ ਤੋਂ ਸਿੰਗਾਪੁਰ ਏਅਰ ਨੇ ਸਿੰਗਾਪੁਰ ਅਤੇ ਜੈਟ ਏਅਰਵੇਜ਼ ਨੇ ਲੰਡਨ ਹੀਥਰੋ ਲਈ ਆਪਣੀਆਂ ਉਡਾਣਾਂ ਬਦ ਕਰ ਦਿੱਤੀਆਂ ਸਨ ਜਿਸ ਨਾਲ ਗੁਰੂ ਕੀ ਨਗਰੀ ਦੇ ਇਸ ਹਵਾਈ ਅੱਡੇ ਦਾ ਦੁਨੀਆਂ ਦੇ ਕਈ ਹੋਰਨਾਂ ਮੁਲਕਾਂ ਨਾਲ ਸੁਖਾਲੇ ਹਵਾਈ ਸਫਰ ਨੂੰ ਵੱਡਾ ਧੱਕਾ ਲੱਗਾ। ਸਾਲ 2010 ਵਿਚ ਏਅਰ ਇੰਡੀਆ ਦੀ ਅੰਮ੍ਰਿਤਸਰ-ਲੰਡਨ-ਟੋਰਾਂਟੋ ਲਈ ਅੰਤਰਰਾਸ਼ਟਰੀ ਉਡਾਣਾਂ ਨੂੰ ਦਿੱਲੀ ਰਾਹੀਂ ਕਰਨ ਨਾਲ ਹਵਾਈ ਅੱਡੇ ਨੂੰ ਹੋਰ ਨੁਕਸਾਨ ਪਹੁੰਚਿਆ। ਇਸ ਸਭ ਦੇ ਦੋਰਾਨ ਕਤਰ ਏਅਰਵੇਜ਼ ਦੀਆਂ ਉਡਾਣਾਂ ਪੰਜਾਬੀਆਂ ਨੂੰ ਯੂਰਪ, ਅਮਰੀਕਾ ਨਾਲ ਜੋੜਣ ਵਿਚ ਵਰਦਾਨ ਸਾਬਤ ਹੋਈਆਂ।ਕਤਰ ਏਅਰ ਦੀਆਂ ਇਸ ਸਮੇਂ ਦੁਨੀਆਂ ਭਰ ਦੇ 160 ਤੋਂ ਵੀ ਵੱਧ ਹਵਾਈ ਅੱਡਿਆਂ ਲਈ ਉਡਾਣਾਂ ਹਨ। ਉਸ ਸਮੇਂ ਤੋਂ ਹੀ, ਉੱਤਰੀ ਅਮਰੀਕਾ (ਨਿਉਯਾਰਕ, ਸ਼ਿਕਾਗੋ, ਮਾਂਟਰੀਅਲ, ਆਦਿ), ਯੂਰਪ (ਯੂ.ਕੇ, ਇਟਲੀ, ਜਰਮਨੀ, ਸਪੇਨ ਆਦਿ), ਅਫਰੀਕਾ ਅਤੇ ਮਿਡਲ ਈਸਟ ਦੇ ਕਈ ਸ਼ਹਿਰਾਂ ਤੋਂ ਦੋਹਾ ਰਾਹੀਂ ਯਾਤਰੀ ਸਿਰਫ ਕੁੱਝ ਹੀ ਘੰਟਿਆਂ ਬਾਦ ਦੇਰ ਸ਼ਾਮ ਨੂੰ ਅੰਮ੍ਰਿਤਸਰ ਲਈ ਉਡਾਣ ਤੇ ਰਵਾਨਾ ਹੋ ਜਾਂਦੇ ਹਨ। ਉਹਨਾਂ ਦੀ ਇਮੀਗਰੇਸ਼ਨ, ਸਮਾਨ ਆਦਿ ਅੰਮ੍ਰਿਤਸਰ ਹੀ ਹੁੰਦਾ ਹੈ। ਇਸ ਲਈ ਬਹੁਤ ਯਾਤਰੀ ਦਿੱਲੀ ਰਾਹੀਂ ਉਡਾਣਾ ਲੈਣੀਆਂ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਵਿਦੇਸ਼ ਤੋਂ ਦਿੱਲੀ ਆ ਕੇ ਆਪਣਾ ਸਮਾਨ ਲੈ ਕੇ ਫਿਰ ਤੋਂ ਜਮਾਂ ਕਰਵਾਓਣਾ ਪੈਂਦਾ ਹੈ ਤੇ ਕਈ ਘੰਟੇ ਅੰਮ੍ਰਿਤਸਰ ਲਈ ਉਡਾਣ ਵਾਸਤੇ ਇੰਤਜਾਰ ਵੀ ਕਰਨਾ ਪੈਂਦਾ ਹੈ।ਏਅਰ ਲਾਈਨ ਨੇ ਪਹਿਲਾਂ 2009 ਵਿੱਚ ਹਫ਼ਤੇ ਲਈ ਚਾਰ ਉਡਾਣਾਂ ਨਾਲ ਸ਼ੁਰੂਆਤ ਕੀਤੀ ਅਤੇ ਕੁਝ ਹੀ ਮਹੀਨਿਆਂ ਬਾਦ 2010 ਦੇ ਸ਼ੁਰੂ ਵਿਚ ਇਸ ਨੂੰ ਰੋਜ਼ਾਨਾ ਕਰ ਦਿੱਤਾ। ਕਤਰ ਏਅਰ ਇਸ ਸਮੇਂ ਪੂਰੀ ਦੁਨੀਆ ਵਿਚ 160 ਤੋਂ ਵੱਧ ਮੰਜ਼ਿਲਾਂ ਲਈ ਉਡਾਣ ਭਰਦੀ ਹੈ ਜਿਸ ਕਾਰਨ ਯਾਤਰੀ ਪੂਰੀ ਦੁਨੀਆਂ ਵਿਚ ਆਸਾਨੀ ਨਾਲ ਇਹਨਾਂ ਦੀਆਂ ਦੋਹਾ ਰਾਹੀਂ ਉਡਾਣਾਂ ਲੈ ਸਕਦੇ ਹਨ।ਏਅਰਪੋਰਟ ਅਥਾਰਟੀ ਦੇ 2009 ਤੋਂ 2019 ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਚਲਦਾ ਹੈ ਕਿ ਦੱਸ ਲੱਖ ਤੋਂ ਵੱਧ ਯਾਤਰੀ ਇਸ ਏਅਰਲਾਈਨ ਤੇ ਦੋਹਾ ਰਾਹੀਂ ਸਫਰ ਕਰ ਚੁੱਕੇ ਹਨ। ਇਸ ਵਿਚ ਤਕਰੀਬਰ 85 ਪ੍ਰਤੀਸ਼ਤ ਤੋਂ ਵੱਧ ਯਾਰੀ ਦੋਹਾ ਰਾਹੀਂ ਯੂ.ਕੇ., ਯੂਰਪ ਅਤੇ ਉੱਤਰੀ ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਹਨ।ਭਾਰਤ ਵਿੱਚ ਅਪ੍ਰੈਲ-ਮਈ ਦੇ ਮਹੀਨੇ ਵਿੱਚ ਮੁਕੰਮਲ ਤਾਲਾਬੰਦੀ ਦੌਰਾਨ ਕਤਰ ਏਅਰ ਨੇ ਕੈਨੇਡਾ ਅਤੇ ਯੂ.ਕੇ. ਦੀ ਸਰਕਾਰ ਲਈ ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ ਅਤੇ ਲੰਡਨ ਹੀਥਰੋ ਲਈ ਕਈ ਉਡਾਣਾਂ ਦਾ ਸੰਚਾਲਨ ਕਰਦੇ ਹੋਏ ਹਜਾਰਾਂ ਪੰਜਾਬੀਆਂ ਨੂੰ ਪੰਜਾਬ ਤੋਂ ਆਪਣੇ ਮੁਲਕ ਵਾਪਸ ਲੈ ਕੇ ਗਏ। ਭਾਰਤ ਤੋਂ ਕੈਨੇਡਾ ਲਈ ਕਤਰ ਨੇ ਅੰਮ੍ਰਿਤਸਰ ਤੋਂ ਸਭ ਨਾਲੋਂ ਵੱਧ ਇਹਨਾਂ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਕੀਤਾ।

Previous Post

ਮਲੇਸ਼ੀਆ ਵੱਲੋਂ ਚੀਨ ਦੀਆਂ 6 ਕਿਸ਼ਤੀਆਂ ਜ਼ਬਤ

Next Post

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਹੋਇਆ ਕਰੋਨਾ

Asli Punjabi

Asli Punjabi

Related Posts

Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ
World

Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

by Asli Punjabi
May 23, 2025
ਟਰੰਪ ਨੇ ਹਾਰਵਰਡ ਯੂਨੀਵਰਸਿਟੀ ’ਤੇ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ’ਤੇ ਲਗਾਈ ਰੋਕ
Top Stories

ਟਰੰਪ ਨੇ ਹਾਰਵਰਡ ਯੂਨੀਵਰਸਿਟੀ ’ਤੇ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ’ਤੇ ਲਗਾਈ ਰੋਕ

by Asli Punjabi
May 23, 2025
Canada: ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’
World

Canada: ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’

by Asli Punjabi
May 22, 2025
Canada: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼
World

Canada: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼

by Asli Punjabi
May 22, 2025
ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!
World

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

by Asli Punjabi
May 20, 2025
Next Post
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਹੋਇਆ ਕਰੋਨਾ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਹੋਇਆ ਕਰੋਨਾ

Recommended

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਹਾੜੇ ਦੀ ਵਧਾਈ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਹਾੜੇ ਦੀ ਵਧਾਈ

November 15, 2020
ਆਖਿਰ ਕਿਉਂ ਚਰਚਾ ਵਿੱਚ ਬਣ ਗਿਆ ਹੈ, ਮਾਲਵੇ ਦਾ ਸੁਪਰ ਹੀਰੋ ਜਿਓਣਾ ਮੌੜ

ਆਖਿਰ ਕਿਉਂ ਚਰਚਾ ਵਿੱਚ ਬਣ ਗਿਆ ਹੈ, ਮਾਲਵੇ ਦਾ ਸੁਪਰ ਹੀਰੋ ਜਿਓਣਾ ਮੌੜ

June 6, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

220 ਯਾਤਰੀਆਂ ਦੀ ਜਾਨ ਖ਼ਤਰੇ ‘ਚ ਸੀ, ਪਾਕਿਸਤਾਨ ਨੇ ਐਮਰਜੈਂਸੀ ਏਅਰ ਸਪੇਸ ਵਰਤਣ ਦੀ ‌ਇਜਾਜ਼ਤ ਨਹੀਂ ਦਿੱਤੀ
National

220 ਯਾਤਰੀਆਂ ਦੀ ਜਾਨ ਖ਼ਤਰੇ ‘ਚ ਸੀ, ਪਾਕਿਸਤਾਨ ਨੇ ਐਮਰਜੈਂਸੀ ਏਅਰ ਸਪੇਸ ਵਰਤਣ ਦੀ ‌ਇਜਾਜ਼ਤ ਨਹੀਂ ਦਿੱਤੀ

May 23, 2025
Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ
World

Canada: ਐਡਮਿੰਟਨ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

May 23, 2025
ਟਰੰਪ ਨੇ ਹਾਰਵਰਡ ਯੂਨੀਵਰਸਿਟੀ ’ਤੇ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ’ਤੇ ਲਗਾਈ ਰੋਕ
Top Stories

ਟਰੰਪ ਨੇ ਹਾਰਵਰਡ ਯੂਨੀਵਰਸਿਟੀ ’ਤੇ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ’ਤੇ ਲਗਾਈ ਰੋਕ

May 23, 2025
ਜ਼ਰੂਰਤਮੰਦ ਬੱਚੀ ਦਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਵੱਲੋਂ ਕਰਵਾਇਆ ਗਿਆ ਇਲਾਜ
Punjab

ਜ਼ਰੂਰਤਮੰਦ ਬੱਚੀ ਦਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਵੱਲੋਂ ਕਰਵਾਇਆ ਗਿਆ ਇਲਾਜ

May 22, 2025
ਹਰਿਆਣਾ ਵਿੱਚ ਰੇਲ ਹਾਦਸਾ: ਵਾਸ਼ਿੰਗ ਲਈ ਜਾ ਰਹੀ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰੇ
Top Stories

ਹਰਿਆਣਾ ਵਿੱਚ ਰੇਲ ਹਾਦਸਾ: ਵਾਸ਼ਿੰਗ ਲਈ ਜਾ ਰਹੀ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰੇ

May 22, 2025
ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਫਿਰੌਤੀ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
Punjab

ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਫਿਰੌਤੀ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

May 22, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In