ਲਖਨਊ, 23 ਸਤੰਬਰ – ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਨੂੰ ਬੇਤੁੱਕਾ ਕਰਾਰ ਦਿੰਦੇ ਹੋਏ ਇਸ ਨੂੰ ਲੋਕਤੰਤਰ ਲਈ ਸ਼ਰਮਨਾਕ ਦੱਸਿਆ ਹੈ| ਮਾਇਆਵਤੀ ਨੇ ਟਵੀਟ ਕੀਤਾ,”ਉਂਝ ਤਾਂ ਸੰਸਦ ਲੋਕਤੰਤਰ ਦਾ ਮੰਦਰ ਹੀ ਕਹਿਲਾਉਂਦਾ ਹੈ, ਫਿਰ ਵੀ ਇਸ ਦੀ ਮਰਿਆਦਾ ਕਈ ਵਾਰ ਤਾਰ-ਤਾਰ ਹੋਈ ਹੈ| ਮੌਜੂਦਾ ਸੰਸਦ ਸੈਸ਼ਨ ਦੌਰਾਨ ਵੀ ਸਦਨ ਵਿੱਚ ਸਰਕਾਰ ਦੀ ਕਾਰਜਸ਼ੈਲੀ ਅਤੇ ਵਿਰੋਧੀ ਧਿਰ ਦਾ ਜੋ ਵਤੀਰਾ ਦੇਖਣ ਨੂੰ ਮਿਲਿਆ ਹੈ, ਉਹ ਸੰਸਦ ਦੀ ਮਰਿਆਦਾ, ਸੰਵਿਧਾਨ ਦੇ ਮਾਣ ਅਤੇ ਲੋਕਤੰਤਰ ਨੂੰ ਸ਼ਰਮਸਾਰ ਕਰਨਾ ਵਾਲਾ ਹੈ| ਬੇਹੱਦ ਦੁਖਦ|”
ਜਿਕਰਯੋਗ ਹੈ ਕਿ ਪਿਛਲੀ ਸਰਕਾਰ ਨੂੰ ਰਾਜ ਸਭਾ ਵਿੱਚ ਕਿਸਾਨ ਬਿੱਲ ਪਾਸ ਕਰਨ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਨੇ ਕਾਫੀ ਹੰਗਾਮਾ ਕੀਤਾ ਸੀ| ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਨੇ ਰੂਲ ਬੁੱਕ ਤੱਕ ਪਾੜ ਦਿੱਤੀ ਸੀ, ਉੱਥੇ ਹੀ ਆਮ ਆਦਮੀ ਪਾਰਟੀ (ਆਪ) ਦੇ ਸੰਜੇ ਸਿੰਘ ਨੇ ਡਿਪਟੀ ਸਪੀਕਰ ਦੇ ਆਸਨ ਕੋਲ ਆ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ|
ਬਾਅਦ ਵਿੱਚ ਸਪੀਕਰ ਐਮ. ਵੈਂਕਈਆ ਨਾਇਡੂ ਨੇ 8 ਵਿਰੋਧੀ ਸੰਸਦ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਸੀ|”