ਔਕਲੈਂਡ 19 ਸਤੰਬਰ 2020 – ਕੁਦਰਤ ਦੀ ਸ਼ਕਤੀ ਦੇ ਝਲਕਾਰੇ ਕਈ ਵਾਰ ਵੇਖਣ ਨੂੰ ਮਿਲਦੇ ਹਨ। ਬੀਤੇ ਕੱਲ੍ਹ 11 ਕੁ ਵਜੇ ਔਕਲੈਂਡ ਦੇ 61 ਸਾਲਾ ਪੁਰਾਣੇ ਹਾਰਬਰ ਬ੍ਰਿਜ (30 ਮਈ 1959) ਦਾ ਢਾਂਚਾ ਉਸ ਸਮੇਂ ਹਿੱਲ ਗਿਆ ਜਦੋਂ 127 ਕਿਲੋਮੀਟਰ ਦੀ ਤੇਜ ਰਫਤਾਰ ਦੇ ਨਾਲ ਚੱਲੀ ਹਵਾ ਨੇ ਇਸ ਉਤੋਂ ਲੰਘ ਰਹੇ ਦੋ ਡਿਲਿਵਰੀ ਟਰੱਕਾਂ ਨੂੰ ਪਲਟਾ ਦਿੱਤਾ। 8 ਲੇਨਾਂ ਵਾਲੇ ਇਸ ਹਾਰਬਰ ਬ੍ਰਿਜ ਦੀ ਲੰਬਾਈ 1020 ਮੀਟਰ ਹੈ ਅਤੇ ਸੈਂਟਰ ਵਾਲੀਆਂ 3-4 ਲੇਨਜ਼ ਇਸ ਵੇਲੇ ਟਰੱਕਾਂ ਦੇ ਪਲਟਨ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਮਾਹਿਰ ਇਸ ਪੁੱਲ ਦੇ ਢਾਂਚੇ ਦੀ ਬਾਰੀਕੀ ਨਾਲ ਜਾਂਚ-ਪੜ੍ਹਤਾਲ ਕਰ ਰਹੇ ਹਨ। ਇਹ ਟਰੱਕ ਚਲਾ ਰਹੇ ਡਰਾਈਵਰ ਸੁਰੱਖਿਅਤ ਹਨ ਪਰ ਘਟਨਾ ਤੋਂ ਕਾਫੀ ਪ੍ਰਭਾਵਿਤ ਹਨ। ਇਕ ਟਰੱਕ ਦੇ ਵਿਚ ਤਿੰਨ ਸਵਾਰ ਸਨ।