ਨਵੀਂ ਦਿੱਲੀ, 18 ਸਤੰਬਰ, 2020 : ਸੁਪਰੀਮ ਕੋਰਟ ਨੇ ਨਗਰ ਨਿਗਮਾਂ ਤੇ ਦਿੱਲੀ ਪੁਲਿਸ ਵੱਲੋਂ 1 ਅਪ੍ਰੈਲ ਤੋਂ ਪਹਿਲਾਂ ਖਰੀਦੇ ਬੀ ਐਸ 4 ਡੀਜ਼ਲ ਵਾਹਨਾਂ ਜਿਹਨਾਂ ਦੀ ਵਰਤੋਂ ਜ਼ਰੂਰੀ ਜਨਤਕ ਸੇਵਾਵਾਂ ਵਾਸਤੇ ਕੀਤੀ ਜਾਣੀ ਹੈ, ਦੀ ਰਜਿਸਟਰੇਸ਼ਨ ਦੀ ਆਗਿਆ ਦੇ ਦਿੱਤੀ ਹੈ।
ਚੀਫ ਜਸਟਿਸ ਐਸ ਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਹੁਕਮ ਦਿੱਤਾ ਕਿ 1 ਅਪ੍ਰੈਲ ਤੋਂ ਪਹਿਲਾਂ ਖਰੀਦੇ ਅਜਿਹੇ ਡੀਜ਼ਨ ਵਾਹਨ ਜਿਹਨਾਂ ਦੀ ਵਰਤੋਂ ਜ਼ਰੂਰੀ ਜਨਤਕ ਸੇਵਾਵਾਂ ਵਾਸਤੇ ਕੀਤੀ ਜਾਣੀ ਚਾਹੀਦੀ ਦੀ ਰਜਿਸਟਰੇਸ਼ਨ ਬੀ ਐਸ 4 ਵਾਹਨਾਂ ਵਜੋਂ ਕੀਤੀ ਜਾਵੇ ਜਦਕਿ 1 ਅਪ੍ਰੈਲ ਤੋਂ ਬਾਅਦ ਖਰੀਦੇ ਵਾਹਨਾਂ ਦੀ ਰਜਿਸਟਰੇਸ਼ਨ ਬੀ ਐਸ 6 ਵਾਹਨਾਂ ਵਜੋਂ ਹੀ ਹੋਵੇਗੀ। ਬੈਂਚ ਨੇ ਸੀ ਐਨ ਜੀ ਵਾਹਨਾਂ ਦੀ ਰਜਿਸਟਰੇਸ਼ਨ ਦੀ ਆਗਿਆ ਵੀ ਦੇ ਦਿੱਤੀ ਹੈ ਜੋ ਤੈਅ ਨਿਯਮਾਂ ਮੁਤਾਬਕ ਹੋਵੇਗੀ।