ਸੂਬੇ ਦੇ ਸਾਰੇ ਸ਼ਹਿਰਾਂ ਵਿਚ 5 ਏਕੜ ਤੋਂ 100 ਏਕੜ ਤਕ ਦੀ ਜਮੀਨ ‘ਤੇ ਆਕਸੀ ਵਨ ਦੇ ਨਾਂਅ ਨਾਲ ਲਗਾਏ ਜਾਣਗੇ ਪੇੜ-ਪੌਧੇ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਾਤਾਵਰਣ ਦਿਵਸ ‘ਤੇ ਕਿਹਾ ਕਿ ਕੁਦਰਤੀ ਆਕਸੀਜਨ ਨੂੰ ਲੈਣ ਲਈ ਸੂਬੇ ਵਿਚ ਇਕ ਸਾਲ ਵਿਚ 3 ਕਰੋੜ ਪੇੜ ਲਗਾਏ ਜਾਣਗੇ। ਹਰਿਆਣਾ ਵਿਚ ਪੰਚਾਇਤ ਦੀ 8 ਲੱਖ ਏਕੜ ਜਮੀਨ ਵਿੱਚੋਂ 10 ਫੀਸੀਦ ਜਮੀਨ ‘ਤੇ ਪੇੜ-ਪੌਧੇ ਲਗਾਏ ਜਾਣਗੇ ਜਿਸ ਦਾ ਨਾਂਅ ਆਕਸੀ ਵਨ ਹੋਵੇਗਾ। ਇੰਨ੍ਹਾਂ ਹੀ ਨਹੀਂ ਇਕ ਸਾਲ ਵਿਚ ਲੱਗੇ ਸਾਰੇ ਪੇੜਾਂ ਦਾ ਨਾਂਅ ਵੀ ਆਕਸੀ ਵਨ ਰੱਖਿਆ ਜਾਵੇਗਾ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਾਣ ਵਾਯੂ ਦੇਵਤਾ ਦੇ ਨਾਂਅ ਨਾਲ 75 ਸਾਲ ਤੋਂ ਉੱਪਰ ਦੇ ਦਰਖਤ ਦੇ ਰੱਖ ਰਖਾਵ ਲਈ 2500 ਰੁਪਏ ਪ੍ਰਤੀਸਾਲ ਪੈਂਸ਼ਨ ਦਿੱਤੀ ਜਾਵੇਗੀ ਅਤੇ ਇਸ ਪੈਂਸ਼ਨ ਵਿਚ ਵੀ ਬੁਢਾਪਾ ਸਨਮਾਨ ਪਂਸ਼ਨ ਦੇ ਅਨੁਸਾਰ ਹਰ ਸਾਲ ਵਾਧਾ ਹੋਵੇਗਾ। ਕੁਦਰਤੀ ਆਕਸੀਜਨ ਨੂੰ ਪੋ੍ਰਤਸਾਹਨ ਦੇਣ ਲਈ ਸੂਬੇ ਦੇ ਹਰ ਪਿੰਡ ਵਿਚ ਪੰਚਵਟੀ ਦੇ ਨਾਂਅ ਨਾਲ ਪੌਧਾਰੋਪਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਾਲੀ ਜਮੀਨ ‘ਤੇ ਏਗਰੋ ਫੋਰੇਸਟੀ ਨੂੰ ਵੀ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ ਗ੍ਰਾਮੀਣ ਖੇਤਰ ਵਿਚ ਪੰਚਾਇਤ ਦੀ ਆਮਦਨ ਵਧੇ।ਮੁੱਖ ਮੰਤਰੀ ਨੇ ਅੱਜ ਕਰਨਾਲ ਦੇ ਸੈਕਟਰ-4 ਦੇ ਨੇੜੇ ਮੁਗਲ ਕੈਨਾਲ ‘ਤੇ ਵਨ ਵਿਭਾਗ ਦੀ ਜਮੀਨ ‘ਤੇ ਆਕਸੀ ਵਨ ਦੀ ਸ਼ੁਰੂਆਤ ਕੀਤੀ। ਨਾਲ ਹੀ ਮੁੱਖ ਮੰਤਰੀ, ਵਨ ਅਤੇ ਸਿਖਿਆ ਵੰਡੀ ਕੰਵਰ ਪਾਲ ਗੁਰਜਰ, ਸਾਂਸਦ ਸੰਜੈ ਭਾਟੀਆ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਵਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ. ਅਨੁਪਮਾ ਨੇ ਵੀ ਪੰਚਵਟੀ ਪੌਧਾਰੋਪਣ ਕੀਤਾ। ਇਸ ਪੰਚਵਟੀ ਵਿਚ ਬੇਲ, ਬਰਗਦ, ਆਂਵਲਾ, ਪੀਪਲ ਤੇ ਅਸ਼ੋਕ ਦੇ ਪੇੜਾਂ ਦਾ ਪੌਧਾਰੋਪਨ ਕੀਤਾ। ਇਸ ਤੋਂ ਇਲਾਵਾ, 3 ਹੋਰ ਪਰਿਯੋਜਨਾਵਾਂ ਦੀ ਵੀ ਇਸੀ ਪ੍ਰੋਗ੍ਰਾਮ ਤੋਂ ਸ਼ੁਰੂਆਤ ਕੀਤੀ, ਇੰਨ੍ਹਾਂ ਵਿਚ ਪ੍ਰਾਣ ਵਾਯੂ ਦੇਵਤਾ ਪਂੈਸ਼ਨ ਸਕੀਮ, ਨਗਰ ਵਨ ਪੰਚਕੂਲਾ ਦਾ ਨੀਂਹ ਪੱਥਰ, ਕੁਰੂਕਸ਼ੇਤਰ ਤੀਰਥ ਦੇ 134 ਸਥਾਨਾਂ ‘ਤੇ ਪੰਚਵਟੀ ਪੌਧਾਰੋਪਣ ਸ਼ਾਮਿਲ ਹਨ।ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਸੱਭ ਤੋਂ ਵੱਡੀ ਸਮਸਿਆ ਆਕਸੀਜਨ ਦੀ ਹੋਈ ਜੋ ਕਿ ਸਾਨੂੰ ਪੇੜ-ਪੌਧਿਆ ਤੋਂ ਮਿਲਦੀ ਹੈ। ਪ੍ਰਾਣ ਵਾਯੂ ਦਾ ਕੋਈ ਵਿਕਲਪ ਨਹੀਂ, ਇਸੀ ਕਾਰਨ ਨਾਲ ਉਸਦਾ ਨਾਂਅ ਆਕਸੀ ਵਨ ਰੱਖਿਆ ਗਿਆ ਹੈ। ਕੋਰੋਨਾ ਸਮੇਂ ਵਿਚ ਜੋ ਵੀ ਆਕਸੀਜਨ ਵਰਤੋ ਕੀਤੀ ਗਈ ਉਹ ਬਨਾਵਟੀ ਸੀ ਅਤੇ ਸੂਬੇ ਵਿਚ 300 ਐਮਟੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ।