1 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
ਐਸ ਏ ਐਸ ਨਗਰ, 16 ਸਤੰਬਰ – ਹਲਕਾ ਵਿਧਾਇਕ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਸ਼ਹਿਰ ਵਿਚ ਵੱਖ-ਵੱਖ ਥਾਈਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ| ਇਸ ਦੌਰਾਨ ਉਹਨਾਂ ਉਦਯੋਗਿਕ ਖੇਤਰ ਫ਼ੇਜ਼ 1 ਵਿਚ ਗਊਸ਼ਾਲਾ ਦੇ ਨਵੀਨੀਕਰਨ ਅਤੇ ਵਾਧੇ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ|
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਗਊਸ਼ਾਲਾ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ ਕਿਉਂਕਿ ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ ਅਤੇ ਸੜਕਾਂ ਤੇ ਟਰੈਫ਼ਿਕ ਜਾਮ ਵੀ ਲੱਗ ਜਾਂਦਾ ਹੈ| ਉਹਨਾਂ ਕਿਹਾ ਕਿ ਮੁਹਾਲੀ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ|
ਉਹਨਾਂ ਕਿਹਾ ਕਿ ਇਸ ਗਊਸ਼ਾਲਾ ਦੇ ਨਵੀਨੀਕਰਨ ਨਾਲ ਜਿੱਥੇ ਆਵਾਰਾ ਘੁੰਮਦੀਆਂ ਗਊਆਂ ਦੀ ਸੰਭਾਲ ਹੋ ਸਕੇਗੀ, ਉਥੇ ਇਨ੍ਹਾਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ| ਉਨ੍ਹਾਂ ਦਸਿਆ ਕਿ ਫ਼ੇਜ਼ 3 ਏ, 3ਬੀ1 ਟੀ ਜੰਕਸ਼ਨ ਤੇ ਫ਼ਰੈਫ਼ਿਕ ਲਾਈਟਾਂ ਲਾਈਆਂ ਜਾਣਗੀਆਂ ਜਿਸ ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ| ਇਸ ਤੋਂ ਇਲਾਵਾ ਵਾਰਡ ਨੰਬਰ 38 ਪਿੰਡ ਕੁੰਭੜਾ ਦੀ ਫਿਰਨੀ ਅਤੇ ਵੱਖ ਵੱਖ ਗਲੀਆਂ ਵਿਚ ਪੇਵਰ ਬਲਾਕ ਲਾਏ ਜਾਣਗੇ ਜਿਸ ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ| ਫ਼ੇਜ਼ 10 ਵਿਚ ਪੇਵਰ ਬਲਾਕ ਲਾਉਣ, ਫ਼ੇਜ਼ 11 ਵਿਚ ਪੇਵਰ ਬਲਾਕ ਅਤੇ ਕੁੱਝ ਘਰਾਂ ਦੇ ਨੇੜੇ ਗਰਿੱਲਾਂ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਤੇ 15 ਲੱਖ ਰੁਪਏ ਦੀ ਲਾਗਤ ਆਵੇਗੀ|
ਸਿਹਤ ਮੰਤਰੀ ਨੇ ਦਸਿਆ ਕਿ ਵੱਖ-ਵੱਖ ਸੁਸਾਇਟੀਆਂ ਦੇ ਵਿਕਾਸ ਮੁੱਖ ਰੱਖਦਿਆਂ ਸੈਕਟਰ 68 ਦੀ ਪੰਚਮ ਸੁਸਾਇਟੀ ਵਿਚ ਵੱਖ ਵੱਖ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਜਿਨ੍ਹਾਂ ਵਿਚ ਪੇਵਰ ਬਲਾਕ, ਐਲਈਡੀ ਲਾਈਟਾਂ ਆਦਿ ਲਾਉਣ ਦੇ ਕੰਮ ਸ਼ਾਮਲ ਹਨ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਉਂਸਪਲ ਕਮਿਸ਼ਨਰ ਕਮਲ ਗਰਗ, ਮੁਕੇਸ਼ ਗਰਗ ਐਸ.ਈ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ ਅਤੇ ਨਛੱਤਰ ਸਿੰਘ, ਗੁਰਸਾਹਿਬ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕਮਲਪ੍ਰੀਤ ਸਿੰਘ ਬਨੀ, ਰਾਜੇਸ਼ ਲਖੋਤਰਾ, ਜੰਗ ਬਹਾਦਰ ਸਿੰਘ ਕੁੰਭੜਾ, ਠੇਕੇਦਾਰ ਗੁਰਮੇਲ ਸਿੰਘ, ਪ੍ਰਕਾਸ਼ ਸ਼ਰਮਾ, ਗੁਰਮੀਤ ਸਿੰਘ ਬੈਦਵਾਨ, ਨਰੇਸ਼ ਧੀਮਾਨ, ਡਿੰਪਲ ਸੱਭਰਵਾਲ, ਗੁਰਚਰਨ ਸਿੰਘ ਭੰਮਰਾ, ਹਰਪਾਲ ਸਿੰਘ ਸੋਢੀ, ਜਸਵਿੰਦਰ ਸ਼ਰਮਾ, ਰਾਜ ਕੁਮਾਰ ਸ਼ਾਹੀ, ਸਤੀਸ਼ ਸੈਣੀ ਐਕਸੀਅਨ, ਹਰਪ੍ਰੀਤ ਸਿੰਘ ਐਕਸੀਅਨ, ਰਾਜਵੀਰ ਸਿੰਘ ਐਕਸੀਅਨ, ਅਵਨੀਤ ਕੌਰ ਐਕਸੀਅਨ, ਸੁਨੀਲ ਸ਼ਰਮਾ ਐਸਡੀਓ, ਨੀਲਮ ਰਾਣੀ ਐਸਡੀਓ, ਸੁਖਵਿੰਦਰ ਸਿੰਘ ਐਸਡੀਓ, ਧਰਮਿੰਦਰ ਸਿੰਘ ਜੇਈ, ਪਵਨ ਕੁਮਾਰ ਜੇਈ ਆਦਿ ਮੌਜੂਦ ਸਨ|