ਨਵੀਂ ਦਿੱਲੀ, 14 ਸਤੰਬਰ – ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ‘ਹੰਕਾਰ ਕਾਰਨ’ ਇਹ ਮਹਾਮਾਰੀ ਦੇਸ਼ ਵਿੱਚ ਫੈਲ ਗਈ ਹੈ| ਰਾਹੁਲ ਨੇ ਇਕ ਟਵੀਟ ਵਿੱਚ ਲਿਖਿਆ,”ਕੋਰੋਨਾ ਇਨਫੈਕਸ਼ਨ ਦੇ ਅੰਕੜੇ ਇਸ ਹਫਤੇ 50 ਲੱਖ ਅਤੇ ਹੋਰ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਪਾਰ ਕਰ ਜਾਵੇਗੀ| ਬਿਨਾਂ ਯੋਜਨਾ ਬਣਾਏ ਤਾਲਾਬੰਦੀ ਇਕ ਵਿਅਕਤੀ ਦੇ ਹੰਕਾਰ ਦੀ ਦੇਣ ਹੈ, ਜਿਸ ਨਾਲ ਕੋਰੋਨਾ ਦੇਸ਼ ਭਰ ‘ਚ ਫੈਲ ਗਿਆ|”
ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀਂ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,”ਮੋਦੀ ਸਰਕਾਰ ਨੇ ਆਤਮਨਿਰਭਰ ਬਣੋ ਯਾਨੀ ਆਪਣੀ ਜਾਨ ਖ਼ੁਦ ਹੀ ਬਚਾ ਲਵੋ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨਾਲ ਰੁਝੇ ਹਨ|” ਉਨ੍ਹਾਂ ਦਾ ਇਸ਼ਾਰਾ ਸ਼੍ਰੀ ਮੋਦੀ ਵਲੋਂ ਪਿਛਲੇ ਦਿਨੀਂ ਸਾਂਝੀ ਕੀਤੀ ਗਈ ਉਸ ਵੀਡੀਓ ਵੱਲ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਮੋਰ ਨੂੰ ਦਾਣਾ ਖੁਆਉਂਦੇ ਦਿੱਸ ਰਹੇ ਹਨ| ਉਨ੍ਹਾਂ ਨੇ ਇਕ ਕਵਿਤਾ ਲਿਖ ਕੇ ਇਹ ਵੀਡੀਓ ਸਾਂਝੀ ਕੀਤੀ ਸੀ|