ਐਸ ਏ ਐਸ ਨਗਰ, 12 ਸਤੰਬਰ 2020: ਅੱਜ ਇੱਥੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕੌਮੀ ਖੁਰਾਕ ਸੁਰੱਖਿਆ ਐਕਟ (ਐੱਨ.ਐੱਫ.ਐੱਸ. ਏ.) ਅਧੀਨ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਗਈ।
ਲਾਭਪਾਤਰੀਆਂ ਨੂੰ ਸਮਾਰਟ ਕਾਰਡ ਸੌਂਪਣ ਤੋਂ ਬਾਅਦ ਸ. ਸਿੱਧੂ ਨੇ ਦੱਸਿਆ ਕਿ ਐਸ.ਏ.ਐਸ.ਨਗਰ ਦੇ 1.10 ਲੱਖ ਪਰਿਵਾਰਾਂ ਦੇ 4 ਲੱਖ ਤੋਂ ਵੱਧ ਵਿਅਕਤੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਮਾਰਟ ਰਾਸ਼ਨ ਕਾਰਡਾਂ ਨੇ ਸੂਬੇ ਵਿਚ ਅਨਾਜ ਦੀ ਵੰਡ `ਚ ਪਾਰਦਰਸ਼ਤਾ ਦੇ ਦੌਰ ਦੀ ਸ਼ੁਰੂਆਤ ਕੀਤੀ ਹੈ। ਬਾਇਓ-ਮੈਟ੍ਰਿਕ ਤਸਦੀਕ ਅਸਲ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਯਕੀਨੀ ਬਣਾਉਂਦੀ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਸਮੁੱਚੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਕੰਪਿਊਟਰੀਕਰਨ ਅਤੇ ਡਿਜੀਟਾਈਜੇਸ਼ਨ ਅਨਾਜ ਦੀ ਚੋਰੀ ਅਤੇ ਹੋਰ ਪਾਸੇ ਵੰਡ `ਤੇ ਲਗਾਮ ਲਗਾਉਂਦੀ ਹੈ।ਇਸਦੇ ਨਾਲ ਹੀ ਕਾਰਡ ਦੀ ਇੰਟਰਾ-ਸਟੇਟ ਪੋਰਟੇਬਿਲਟੀ ਵਿਸ਼ੇਸ਼ਤਾ ਲਾਭਪਾਤਰੀ ਨੂੰ ਆਪਣੀ ਪਸੰਦ ਦੇ ਰਾਸ਼ਨ ਡੀਪੂ ਤੋਂ ਰਾਸ਼ਨ ਲੈਣ ਦਾ ਅਧਿਕਾਰ ਦਿੰਦੀ ਹੈ ਸਿੱਟੇ ਵਜੋਂ ਡੀਪੂ ਹੋਲਡਰ ਦੀ ਲੰਬੇ ਸਮੇਂ ਦੀ ਅਜਾਰੇਦਾਰੀ ਨੂੰ ਖ਼ਤਮ ਕਰਦੀ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਲੋਕਾਂ ਦੀਆਂ ਅਨਾਜ ਲੋੜਾਂ ਨੂੰ ਪੂਰਾ ਕੀਤਾ ਹੈ। ਤਾਲਾਬੰਦੀ ਦੌਰਾਨ ਪ੍ਰਵਾਸੀਆਂ ਅਤੇ ਲੋੜਵੰਦਾਂ ਨੂੰ ਲੰਗਰ, ਰਾਸ਼ਨ ਵੰਡ ਅਤੇ ਅਨਾਜ ਦੀ ਵੰਡ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਗਵਾਹੀ ਭਰਦੇ ਹਨ। ਨੋਵਲ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਪੈਦਾ ਹੋਈ ਚੁਣੌਤੀ ਦਾ ਸਾਹਮਣਾ ਕਰਨ ਲਈ ਪੰਜਾਬ ਵੱਲੋਂ ਹਾਲੇ ਤੱਕ ਕੌਮੀ ਪੱਧਰ `ਤੇ ਅਨਾਜ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ।
ਸ. ਬਲਬੀਰ ਸਿੰਘ ਸਿੱਧੂ ਵੱਲੋਂ ਜਿਲ੍ਹਾ ਪੱਧਰ ਤੇ ਸਕੀਮ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਇਹ ਸਕੀਮ ਉਸੇ ਸਮੇਂ ਬਲਾਕ ਪੱਧਰ `ਤੇ ਵੀ ਸ਼ੁਰੂ ਹੋ ਗਈ ਹੈ।
ਗੌਰਤਲਬ ਹੈ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋਂ ਬਿਨਾਂ ਕਿਸੇ ਵਾਧੂ ਦਸਤਾਵੇਜ਼ ਨਾਲ ਲਿਜਾਏ ਈ-ਪੀਓਐਸ ਮਸ਼ੀਨਾਂ ਰਾਹੀਂ ਰਾਸ਼ਨ ਡੀਪੂਆਂ (ਐਫਪੀਐਸ) ਤੋਂ ਅਨਾਜ ਲੈਣ ਲਈ ਕੀਤੀ ਜਾ ਸਕਦੀ ਹੈ।ਪਰਿਵਾਰ ਦੇ ਵੇਰਵੇ ਲੈਣ ਲਈ ਸਮਾਰਟ ਰਾਸ਼ਨ ਕਾਰਡ ਈ-ਪੀ.ਓ.ਐਸ. ਮਸ਼ੀਨ `ਤੇ ਸਵਾਈਪ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਨਾਜ ਲੈਣ ਲਈ ਪਰਿਵਾਰ ਦੇ ਮੈਂਬਰ ਦੀ ਬਾਇਓ-ਮੀਟ੍ਰਿਕ ਤਸਦੀਕ ਕੀਤੀੇ ਜਾਵੇਗੀ।
ਸ. ਸਿੱਧੂ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਿਹੀਆਂ ਹਨ ਕਿ ਚਿੱਪ ਵਿੱਚ ਮੌਜੂਦ ਲਾਭਪਾਤਰੀਆਂ ਦੇ ਵੇਰਵੇ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੇ ਹਨ ਅਤੇ ਸਿਰਫ਼ ਪ੍ਰਮਾਣਿਤ ਈ-ਪੀ.ਓ.ਐਸ. ਰਾਹੀਂ ਹੀ ਪੜ੍ਹੇ ਜਾ ਸਕਦੇ ਹਨ। ਕਾਰਡਾਂ ਵਿੱਚ ਮਾਈਕਰੋ ਟੈਕਸਟ ਟੈਕਨੋਲੋਜੀ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਜੋ ਅੱਖਾਂ ਨਾਲ ਨਹੀਂ ਵੇਖੀਆਂ ਜਾ ਸਕਦੀਆਂ