ਨਵੀਂ ਦਿੱਲੀ, 19 ਮਈ-ਫੇਸਬੁੱਕ ਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ‘ਬੁਆਇਜ਼ ਲੌਕਰ ਰੂਮ’ ਜਿਹੇ ਗੈਰ-ਕਾਨੂੰਨੀ ਗਰੁੱਪਾਂ ਨੂੰ ਹਟਾਉਣ ਲਈ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨਰ ਨੇ ਦਾਅਵਾ ਕੀਤਾ ਹੈ ਕਿ ਸਾਈਬਰਸਪੇਸ ਵਿੱਚ ‘ਬੱਚਿਆਂ ਦੀ ਸਲਾਮਤੀ ਤੇ ਸੁਰੱਖਿਆ’ ਲਈ ਅਜਿਹੇ ਗਰੁੱਪਾਂ ਨੂੰ ਖ਼ਤਮ ਕੀਤੇ ਜਾਣਾ ਜ਼ਰੂਰੀ ਹੈ।