ਨਵੀਂ ਦਿੱਲੀ, 19 ਮਈ-ਸੀਬੀਆਈ ਨੇ ਭਾਰਤੀ ਸਰਵੇਖਣ ਵਿਭਾਗ (ਸਰਵੇ ਆਫ ਇੰਡੀਆ) ਵਿੱਚ 2002 ਵਿੱਚ ਗਰੁੱਪ ਸੀ ਅਤੇ ਡੀ ਦੀਆਂ ਪ੍ਰੀਖਿਆਵਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਸਾਬਕਾ ਮੇਜਰ ਜਨਰਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਵੇਖਣ ਟਰੇਨਿੰਗ ਸੈਂਟਰ ਵਿੱਚ ਤਤਕਾਲੀ ਨਿਰਦੇਸ਼ਕ ਬ੍ਰਿਗੇਡੀਅਰ ਐਮਵੀ ਭੱਟ ਅਤੇ ਤਤਕਾਲੀ ਉਪ ਸਰਵੇਖਣ ਅਧਿਕਾਰੀ ਕੇਆਰਐਮਕੇ ਬਾਬਾਜੀ ਰਾਓ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਅਧਿਕਾਰੀ ਮੇਜਰ ਜਨਰਲ ਵਜੋਂ ਸੇਵਾਮੁਕਤ ਹੋਏ ਸਨ। ਸੀਬੀਆਈ ਨੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਇਕ ਅਧਿਕਾਰੀ ਦੀ ਸ਼ਿਕਾਇਤ ’ਤੇ ਦੋ ਵਰ੍ਹਿਆਂ ਦੀ ਜਾਂਚ ਬਾਅਦ ਇਹ ਕੇਸ ਦਰਜ ਕੀਤਾ ਹੈ।