ਵਾਸ਼ਿੰਗਟਨ, 19 ਮਈ-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਨੂੰ ਕਿਹਾ ਹੈ ਕਿ ਉਸ ਨੂੰ ਤਤਕਾਲ ਇਹ ਜਨਤਕ ਕਰਨਾ ਚਾਹੀਦਾ ਹੈ ਕਿ ਪੰਚੇਨ ਲਾਮਾ ਕਿੱਥੇ ਹੈ ਅਤੇ ਨਾਲ ਹੀ ਧਾਰਮਿਕ ਆਜ਼ਾਦੀ ਨੂੰ ਹੱਲਾਸ਼ੇਰੀ ਦੇਣ ਦੀ ਆਪਣੀ ਕੌਮਾਂਤਰੀ ਪ੍ਰਤੀਬੱਧਤਾ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚੇਨ ਲਾਮਾ ਤਿੱਬਤੀ ਬੁੱਧ ਧਰਮ ਦੀਆਂ ਸਭ ਤੋਂ ਮਹੱਤਵਪੂਰਨ ਸ਼ਖਸੀਅਤਾਂ ਵਿਚੋਂ ਇਕ ਹੈ ਜਿਸ ਦਾ ਸਥਾਨ ਅਧਿਆਤਿਮਕ ਤੌਰ ’ਤੇ ਦਲਾਈਲਾਮਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਪੌਂਪੀਓ ਦੀ ਟਿੱਪਣੀ 11ਵੇਂ ਪੰਚੇਨ ਲਾਮਾ ਦੇ ਲਾਪਤਾ ਹੋਣ ਦੀ 25ਵੀਂ ਬਰਸੀ ਦੇ ਮੌਕੇ ’ਤੇ ਆਈ ਹੈ।