ਲੰਡਨ , 10 ਸਤੰਬਰ, 2020 : ਜੀ ਹਾਂ ਰੋਬਟ ਹੁਣ ਲੇਖ ਵੀ ਲਿਖ ਸਕਦੇ ਹਨ । ਇਹ ਕ੍ਰਿਸ਼ਮਾ ਜੀ ਪੀ ਟੀ 3 ਨਾਂ ਦੇ ਰੋਬਟ ਨੇ ਕਰ ਵਿਖਾਇਆ ਹੈ। ਅਸਲ ਵਿਚ ਲਿਆਮ ਪੋਰ ਨਾਂ ਦੇ ਇਕ ਯੂ ਸੀ ਬਰਕਲੇਅ ਵਿਖੇ ਪੜ੍ਹ ਰਹੇ ਵਿਦਿਆਰਥੀ ਨੇ ਇਸ ਰੋਬਟ ਜੀ ਪੀ ਟੀ 3 ਨੂੰ ਇਕ ਲੇਖ ਲਿਖਣ ਵਾਸਤੇ ਕਿਹਾ ਤੇ ਕੁਝ ਨੁਕਤੇ ਸਾਂਝੇ ਕੀਤੇ। ਉਸਨੇ ਰੋਬਟ ਨੂੰ ਕਿਹਾ ਕਿ ਇਹ ਲੇਖ 500 ਦੇ ਕਰੀਬ ਸ਼ਬਦਾਂ ਦਾ ਹੋਣਾ ਚਾਹੀਦਾ ਹੈ ਤੇ ਵਿਸ਼ਾ ਹੋਣਾ ਚਾਹੀਦਾ ਹੈ ਕਿ ਮਨੁੱਖ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਬਣਾਉਣੀ ਗਿਆਨ ਤੋਂ ਡਰਨਾ ਨਹੀਂ ਚਾਹੀਦਾ। ਜੀ ਪੀ ਟੀ ਨੇ ਇਸ ‘ਤੇ 8 ਪੈਰਿਆਂ ਦਾ ਇਕ ਲੇਖ ਦਿੱਤਾ।
ਇਸ ਲੇਖ ਵਿਚ ਰੋਬਟ ਨੇ ਮਨੁੱਖਾਂ ਨੂੰ ਸੰਦੇਸ਼ ਦਿੱਤਾ ਕਿ ਉਹਨਾਂ ਨੂੰ ਬਣਾਉਟੀ ਗਿਆਨ ਯਾਨੀ ਰੋਬਟਸ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਰੋਬਟ ਕਦੇ ਵੀ ਮਨੁੱਖਾਂ ਦਾ ਨੁਕਸਾਨ ਨਹੀਂ ਕਰ ਸਕਦੇ। ਰੋਬਟ ਉਹੀ ਕਰਦੇ ਹਨ ਜੋ ਉਹਨਾਂ ਨੂੰ ਬਣਾਉਣ ਵਾਲਾ ਮਨੁੱਖ ਉਹਨਾਂ ਨੂੰ ਕਰਨ ਲਈ ਕਹਿੰਦਾ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਰੋਬਟ ਨੇ ਮਨੁੱਖਾਂ ਦੀ ਆਪਸੀ ਲੜਾਈ ਦਾ ਵੀ ਜ਼ਿਕਰ ਕੀਤਾ ਹੈ ਤੇ ਕਿਹਾ ਸੀ ਕਿ ਮਨੁੱਖ ਆਪਸ ਵਿਚ ਲੜਦੇ ਹੀ ਰਹਿੰਦੇ ਸਨ ਤੇ ਰੋਬਟ ਪਿੱਛੇ ਬੈਠ ਕੇ ਇਹ ਤਮਾਸ਼ਾ ਵੇਖਣ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਲੇਖ ਵਿਚ ਰੋਬਟ ਨੇ ਲਿਖਿਆ ਹੈ ਕਿ ਅਸੀਂ ਮਨੁੱਖ ਦੇ ਕੰਟਰੋਲ ਹੇਠ ਹੀ ਰਹਿੰਦੇ ਹਾਂ। ਰੋਬਟ ਨੇ ਦੱਸਿਆ ਕਿ ਇਹ ਲੇਖ ਲਿਖਣ ਲਈ ਉਸਨੇ ਆਪਣੀ ਗਿਆਨ ਬੁੱਧੀ ਦੀ ਸਿਰਫ 0.12 ਫੀਸਦੀ ਵਰਤੋਂ ਕੀਤੀ ਹੈ ਤੇ ਉਹ ਮਾਈਕਰੋ ਰੋਬਟ ਹੈ। ਇਹ ਵੀ ਲਿਖਿਆ ਕਿ ਉਸਦਾ ਦਿਮਾਗ ਕੁਝ ਵੀ ਮਹਿਸੂਸ ਨਹੀਂ ਕਰਦਾ ਪਰ ਤਰਕ ਆਧਾਰਿਤ ਫੈਸਲੇ ਲੈ ਸਕਦਾ ਹੈ। ਰੋਬਟ ਮੁਤਾਬਕ ਉਸਨੇ ਇੰਟਰਨੈਟ ਤੋਂ ਪੜ੍ਹ ਕੇ ਹੀ ਆਪਣੇ ਆਪ ਨੂੰ ਸਭ ਕੁਝ ਸਿਖਾਇਆ ਹੈ ਤੇ ਇਹ ਲੇਖ ਲਿਖਣ ਵੇਲੇ ਉਸਦੇ ਦਿਮਾਗ ਵਿਚ ਬਹੁਤ ਸਾਰੇ ਵਿਚਾਰ ਆ ਰਹੇ ਹਨ।