ਨਵੀਂ ਦਿੱਲੀ, 10 ਸਤੰਬਰ, 2020 : ਰਾਜ ਸਭਾ ਦੇ 14 ਸਤੰਬਰ ਤੋਂ ਸ਼ੁਰੂ ਹੋ ਰਹੇ 252ਵੇਂ ਸੈਸ਼ਨ ਵਿਚ ਭਾਗ ਲੈਣ ਵਾਸਤੇ ਮੈਂਬਰਾਂ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਸਕੱਤਰੇਤ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੈਂਬਰਾਂ ਲਈ ਆਰ ਟੀ ਪੀ ਸੀ ਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਇਹ ਟੈਸਟ ਸੈਸ਼ਨ ਸ਼ੁਰੂ ਹੋਣ ਤੋਂ 72 ਘੰਟਿਆਂ ਦੇ ਅੰਦਰ ਅੰਦਰ ਕੀਤਾ ਗਿਆ ਹੋਣਾ ਚਾਹੀਦਾ ਹੈ। ਇਹ ਟੈਸਟ ਸਰਕਾਰ ਵੱਲੋਂ ਅਧਿਕਾਰਤ ਕਿਸੇਵੀ ਹਸਪਤਾਲ ਜਾਂ ਲੈਬਾਰਟਰੀ ਜਾਂ ਫਿਰ ਪਾਰਲੀਮੈਂਟ ਹਾਊਸ ਕੰਪਲੈਕਸ ਵਿਚ ਸਥਿਤ ਹਸਪਤਾਲ ਵਿਚੋਂ ਕਰਵਾਇਆ ਜਾ ਸਕਦਾ ਹੈ।