ਮੋਹਾਲੀ, 8 ਸਤੰਬਰ, 2020 : ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸੀਨੀਅਰ ਲੀਡਰਸ਼ਿਪ ਦੀ ਮੋਹਾਲੀ ਵਿਚ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੀਟਿੰਗ ਹੋਈ ਜਿਸ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾ ਸਾਬਕਾ ਮੰਤਰੀ ,ਬੀਰਦਵਿੰਦਰ ਸਿੰਘ,ਜਸਟਿਸ ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ , ਰਣਧੀਰ ਸਿੰਘ ਰੱਖੜਾ, ਗੁਰਚਰਨ ਸਿੰਘ ਚੰਨੀ ,ਮਾਨ ਸਿੰਘ ਗਰਚਾ, ਹਰਪ੍ਰੀਤ ਸਿੰਘ ਗਰਚਾ ਮੈਂਬਰ ਐਸ ਜੀ ਪੀ ਸੀ , ਦਵਿੰਦਰ ਸਿੰਘ ਸੋਢੀ , ਹਰਪ੍ਰੀਤ ਸਿੰਘ ਗੁਰਮ , ਜਗਰੂਪ ਸਿੰਘ ਸੇਖਵਾ ਆਦਿ ਵਿਸ਼ੇਸ਼ ਤੌਰ ਤੇ ਸਾਮਿਲ ਹੋਏ ਜਿਸ ਵਿੱਚ ਅਹਿਮ ਵਿਚਾਰਾ ਕੀਤੀਆ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 514 ਸਰੂਪਾ ਬਾਰੇ ਗੋਬਿੰਦ ਸਿੰਘ ਲੌਂਗੋਵਾਲ ਤੋ ਉਹਨਾਂ ਦੇ ਗ੍ਰਹਿ ਜਾ ਕੇ 13 ਸਤੰਬਰ ਨੂੰ ਜਾ ਕੇ ਪੁੱਛਿਆ ਜਾਵੇਗਾ ਕਿ ਉਪਰੋਕਤ ਸਰੂਪ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ ਅਤੇ ਉਹਨਾਂ ਦੀ ਸਾਂਭ ਸੰਭਾਲ ਕੌਣ ਕਰ ਰਿਹਾ ਹੈ , ਤਾਂ ਕਿ ਇਸ ਦੀ ਜਾਣਕਾਰੀ ਸਿੱਖ ਸੰਗਤ ਨੂੰ ਮਿਲ ਸਕੇ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚ ਹੋਏ ਘਪਲੇ ਦੇ ਸਬੰਧ ਵਿੱਚ ਜਿਹੜਾ ਸਾਧੂ ਸਿੰਘ ਧਰਮਸੋਤ ਸਮੇਤ ਕੈਪਟਨ ਸਰਕਾਰ ਨੇ ਐਸ ਸੀ ਤੇ ਬੀ ਸੀ ਬੱਚਿਆ ਦੇ ਹੱਕ ਤੇ ਜੋ ਡਾਕਾ ਮਾਰਿਆ ਹੈ, ਉਸ ਦੀ ਸਰਕਾਰ ਸੀ ਬੀ ਆਈ ਤੋ ਜਾਂਚ ਕਰਵਾਏ ਕਿਉਕਿ ਚੀਫ ਸੈਕਟਰੀ ਜਾ ਸੈਕਟਰੀ ਕਿਸੇ ਵਜ਼ੀਰ ਦੇ ਖਿਲਾਫ ਸੰਮਨ ਹੀ ਜਾਰੀ ਨਹੀਂ ਕਰ ਸਕਦਾ । ਇਸ ਲਈ ਇਹ ਜਾਂਚ ਪ੍ਰੋਟੋਕਾਲ ਅਨੁਸਾਰ ਹੋ ਹੀ ਨਹੀ ਸਕਦੀ।ਜੇਕਰ ਕੈਪਟਨ ਸਰਕਾਰ ਸੀ ਬੀ ਆਈ ਤੋ ਨਹੀਂ ਕਰਵਾਉਂਦੀ ਤਾਂ ਸ੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ ਦੀ ਅਗਵਾਈ ਵਿੱਚ ਹਾਈਕੋਰਟ ਵਿੱਚ ਪੀ ਐਲ ਪਾ ਕੇ ਅਦਾਲਤ ਪਾਸੋ ਮੰਗ ਕੀਤੀ ਜਾਏਗੀ ਕਿ ਇਸ ਦੀ ਜਾਂਚ ਸੀ ਬੀ ਆਈ ਨੂੰ ਦਿੱਤੀ ਜਾਵੇ।
ਪੰਜਾਬੀ ਭਾਸ਼ਾ ਨਾਲ ਜੰਮੂ-ਕਸ਼ਮੀਰ ਵਿੱਚ ਹੋਏ ਧੱਕੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਾ ਇੱਕ ਵਫ਼ਦ ਜੰਮੂ-ਕਸ਼ਮੀਰ ਵਿੱਚੋ ਅਕਾਲੀ ਦਲ ਦੇ ਆਗੂਆਂ ਨੂੰ ਨਾਲ ਲੈ ਕੇ ਸਬੰਧਤ ਕੇਂਦਰੀ ਮੰਤਰੀ ਨੂੰ ਮਿਲੇਗਾ, ਜਿਸ ਵਾਸਤੇ ਮੰਤਰੀ ਸਹਿਬਾਨ ਤੋ ਟਾਈਮ ਲੈਣ ਲਈ ਲਿਖਤੀ ਬੇਨਤੀ ਕਰ ਦਿੱਤੀ ਗਈ ਹੈ।
ਕਿਰਸਾਨੀ ਨਾਲ ਸਬੰਧਤ ਆਰਡੀਨੈਂਸ ਦੇ ਮੁੱਦੇ ਤੇ ਸ੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆ ਦੀ ਨਿੰਦਾ ਕਰਦਾ ਹੋਇਆ ਇਸ ਨੂੰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਕਾਰਪੋਰੇਟ ਸੈਕਟਰ ਰਾਹੀ ਕਿਸਾਨਾ ਨੂੰ ਲੁੱਟਣ ਦੀ ਇੱਕ ਯੋਜਨਾ ਵੀ ਮਹਿਸੂਸ ਕਰਦਾ ਹੈ, ਕਿਉਕਿ ਉਪਰੋਕਤ ਆਰਡੀਨੈਂਸ ਸਿਰਫ ਤੇ ਸਿਰਫ ਕਾਰਪੋਰੇਟ ਸੈਕਟਰ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਹਨ। ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਸਭ ਤੋ ਵੱਡਾ ਕਾਰਪੋਰੇਟ ਹੈ ਇਸ ਨਾਲ ਸਬੰਧਤ ਮਹਿਕਮਾ ਵੀ ਇਸ ਦੀ ਧਰਮ ਸੁਪੱਤਨੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ ਹੈ।ਇਸ ਕਰਕੇ ਇਸ ਆਰਡੀਨੈਂਸ ਦਾ ਮੁੱਖ ਦੋਸ਼ੀ ਬਾਦਲ ਪਰਿਵਾਰ ਹੈ। ਹਜ਼ਾਰਾ ਬੇਦੋਸ਼ੇ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਸੁਮੇਧ ਸਿੰਘ ਸੈਣੀ ਨੂੰ ਇੱਕ 302 ਦੇ ਪਰਚੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ।ਪੰਜਾਬ ਵਾਸੀ ਜਾਣਦੇ ਹਨ ਕਿ 1997 ਵਿੱਚ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾ ਨਾਲ ਇੱਕ ਵਾਧਾ ਕੀਤਾ ਸੀ ਕਿ ਜਿਹਨਾਂ ਪੁਲਿਸ ਅਫ਼ਸਰਾ ਨੇ ਝੂਠੇ ਮੁਕਾਬਲਿਆ ਵਿੱਚ ਹਜ਼ਾਰਾ ਨੌਜਵਾਨ ਮਾਰ ਮੁਕਾਏ ਹਨ,ਇੱਕ ਟਰੁੱਥ ਕਮਿਸ਼ਨ ਬਣਾਇਆ ਜਾਵੇਗਾ ਜਿਸ ਵਿੱਚ ਉਨ੍ਹਾ ਨੂੰ ਬਣਦੀਆ ਸਜ਼ਾਵਾ ਦਿੱਤੀਆ ਜਾਣਗੀਆ। ਪਰ ਇਸ ਦੇ ਉਲਟ ਜਾ ਕੇ ਸੁਮੇਧ ਸਿੰਘ ਸੈਣੀ ਵਰਗੇ ਅਨੇਕਾ ਪੁਲਿਸ ਅਫਸਰਾ ਨੂੰ ਤਰੱਕੀਆ ਦੇ ਕੇ ਉੱਚ ਅਹੁਦਿਆ ਨਾਲ ਨਿਵਾਜਿਆ ਗਿਆ, ਇਥੋ ਤੱਕ ਕਿ ਸੁਮੇਧ ਸਿੰਘ ਸੈਣੀ ਨੂੰ ਡੀ ਜੀ ਪੀ ਲਗਾ ਦਿੱਤਾ ।ਉਪਰੋਕਤ ਦੇ ਸਬੰਧ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਵੀ ਅੱਜ ਉਸ ਨੂੰ ਮੁਕੱਦਮਿਆ ਤੋ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਕਿਉ ਕਿ ਜਿਸ ਕੋਲ ਜੈਡ ਪਲੱਸ ਸੁਰੱਖਿਆ ਹੋਵੇ, ਉਹ ਪੁਲਿਸ ਤੋ ਕਿਵੇ ਭੱਜ ਸਕਦਾ, ਇਸ ਲਈ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਸਭ ਫੈਸਲੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਹੀ ਕਰਦੇ ਹਨ।