ਨਵੀਂ ਦਿੱਲੀ, 3 ਸਤੰਬਰ, 2020 : ਟਵਿੱਟਰ ਅਕਾਉਂਟ ਜਿਸ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਰਸਨਲ ਵੈਬਸਾਈਟ ਤੇ ਮੋਬਾਈਲ ਐਡ ਅਪਡੇਟ ਕੀਤੇ ਜਾਂਦੇ ਸਨ, ਕਿਸੇ ਅਣਜਾਣ ਗਰੁੱਪ ਨੇ ਹੈਕ ਕਰ ਲਿਆ ਹੈ। ਟਵਿੱਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਟਵਿੱਟਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਸੀਂ ਇਸ ਗਤੀਵਿਧੀ ਤੋਂ ਜਾਣੂ ਹਾਂ ਤੇ ਅਸੀਂ ਅਕਾਉਂਟ ਨੂੰ ਮੁੜ ਹਾਸਲ ਕਰਨ ਵਾਸਤੇ ਕਦਮ ਚੁੱਕੇ ਹਨ। ਅਸੀਂ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਵੇਲੇ ਸਾਨੂੰ ਨਹੀਂ ਪਤਾ ਕਿ ਇਸਦਾ ਹੋਰ ਅਕਾਉਂਟਸ ‘ਤੇ ਕੀ ਅਸਰ ਪਵੇਗਾ। ਇਕ ਆਉਂਟ ਤਾਂ ਬਹਾਲ ਹੋ ਗਿਆ ਹੈ ਤੇ ਮੰਦੀ ਸ਼ਬਦਾਵਲੀ ਵਾਲੇ ਟਵੀਟ ਡਲੀਟ ਕਰ ਦਿੱਤੇ ਗਏ ਹਨ। ਹੈਕਰਾਂ ਨੇ ਇਕ ਟਵੀਟ ਪਾ ਕੇ ਦਾਅਵਾ ਕੀਤਾ ਹੈ ਕਿ ਅਸੀਂ ਇਹ ਅਕਾਉਂਟ ਹੈਕ ਕਰ ਲਿਆ ਹੈ।
ਇਸ ਘਟਨਾ ਬਾਰੇ ਪ੍ਰਧਾਨ ਮੰਤਰੀ ਦਫਤਰ ਜਾਂ ਪ੍ਰਧਾਨ ਮੰਤਰੀ ਮੋਦੀ ਦੇ ਪਰਸਨਲ ਹੈਂਡਲ ਤੋਂ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਯਾਦ ਰਹੇ ਕਿ ਜੁਲਾਈ ਵਿਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਾਵਰ ਜੋਇ ਬਿਡਨ, ਤੇਸਲਾ ਸੀ ਈ ਓ ਐਲਨ ਮਸਕ, ਮਾਈਕਰੋਸਾਫਟ ਦੇ ਫਾਉਂਡਰ ਬਿੱਲ ਗੇਟਸ ਆਦਿ ਵਰਗੇ ਹਾਈ ਪ੍ਰੋਫਾਈਲ ਲੋਕਾਂ ਦੇ ਟਵੀਟਰ ਅਕਾਉਂਟ ਹੈਕ ਕਰ ਲਏ ਗਏ ਸਨ।