ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਕੌਮਾਂਤਰੀ ਪੱਧਰ ਤੇ ਲਗਾਤਾਰ ਬਦਲ ਰਹੀ ਜਲਵਾਯੂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵੱਲੋਂ ਕੌਮਾਂਤਰੀ ਜਲਵਾਯੂ ਚਰਚਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਫਿਲਹਾਲ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਪ੍ਰਸ਼ਾਸਨ ਆਪਣੀ ਪਹਿਲੀ ਕੌਮਾਂਤਰੀ ਜਲਵਾਯੂ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ।ਇਸ ਕੌਮਾਂਤਰੀ ਜਲਵਾਯੂ ਚਰਚਾ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ 40 ਕੌਮਾਂਤਰੀ ਲੀਡਰਾਂ ਨੂੰ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਪਹਿਲੀ ਕੌਮਾਂਤਰੀ ਜਲਵਾਯੂ ਚਰਚਾ ਲਈ ਰੂਸੀ ਵਲਾਦਿਮਿਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਬੁਲਾਇਆ ਹੈ। ਪ੍ਰੋਗਰਾਮ ਦਾ ਆਯੋਜਨ 22 ਤੇ 23 ਅਪ੍ਰੈਲ ਨੂੰ ਕੀਤਾ ਜਾਵੇਗਾ।ਫਿਲਹਾਲ ਬਾਇਡਨ ਪ੍ਰਸ਼ਾਸਨ ਕਲਾਈਮੇਟ ਆਨ ਲੀਡਰਸ ਸਮਿਟ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਮਿੱਟ ਨੂੰ ਜਲਵਾਯੂ ਪਰਿਵਰਤਨ ਨੂੰ ਧਿਆਨ ਵਿੱਚ ਰੱਖਦਿਆਂ ਕਈ ਵੱਡੇ ਫੈਸਲੇ ਕੀਤੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਜ਼ਰੀਏ ਅਮਰੀਕਾ ਜੀਵਾਸ਼ਿਮ ਈਂਧਨ ਨਾਲ ਹੋਣ ਵਾਲੇ ਜਲਵਾਯੂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਹਿਮ ਕਦਮ ਚੁੱਕ ਸਕਦਾ ਹੈ।