ਮਾਨਚੈਸਟਰ, 2 ਸਤੰਬਰ- ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਮਾਨਚੈਸਟਰ ਵਿੱਚ ਖੇਡਿਆ ਗਿਆ| ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਹਾਫਿਜ਼ (86) ਤੇ ਹੈਦਰ ਅਲੀ (54) ਦੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ| ਜਵਾਬ ਵਿੱਚ ਇੰਗਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਨ ਉੱਤਰੀ ਤਾਂ ਉਹ 20 ਓਵਰਾਂ ਵਿੱਚ 8 ਵਿਕਟਾਂ ਤੇ 185 ਦੌੜਾਂ ਹੀ ਬਣਾ ਸਕੀ ਅਤੇ ਇਸ ਦੌਰਾਨ ਪਾਕਿਸਤਾਨ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ| ਪਾਕਿਸਤਾਨ ਨੇ 3 ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕੀਤੀ|
ਮੇਜ਼ਬਾਨ ਟੀਮ ਨੇ ਦੂਜੇ ਟੀ-20 ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ| ਜਦਕਿ ਪਹਿਲਾ ਟੀ-20 ਮੁਕਾਬਲਾ ਹਾਲਾਂਕਿ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ| ਇੰਗਲੈਂਡ ਟੀਮ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਮੋਈਨ ਅਲੀ (61 ਦੌੜਾਂ), ਟਾਮ ਬੇਂਟਨ (46 ਦੌੜਾਂ) ਤੇ ਸੈਮ ਬਿਲਿੰਗਸ (26 ਦੌੜਾਂ) ਨੇ ਬਣਾਈਆਂ|
ਹੈਦਰ ਅਲੀ ਤੇ ਹਾਫਿਜ਼ ਨੇ ਮਿਲ ਕੇ ਤੀਜੇ ਵਿਕਟ ਦੇ ਲਈ 100 ਦੌੜਾਂ ਦੀ ਸਾਂਝੇਦਾਰੀ ਕੀਤੀ| ਹੈਦਰ ਟੀ-20 ਅੰਤਰਰਾਸ਼ਟਰੀ ਵਿੱਚ ਡੈਬਿਊ ਤੇ ਅਰਧ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਪਹਿਲੇ ਤੇ ਇਕਲੌਤੇ ਬੱਲੇਬਾਜ਼ ਹਨ| ਹੈਦਰ ਨੂੰ ਕ੍ਰਿਸ ਜਾਰਡਨ ਨੇ ਬੋਲਡ ਕੀਤਾ|