ਪਟਿਆਲਾ, 19 ਮਈ, 2020 : ਪਟਿਆਲਾ ਪੁਲਿਸ ਨੇ ਖੇੜੀ ਗੰਡਿਆਂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਪਬਰੀ ਹਲਕਾ ਘਨੌਰ ਦੇ ਇਕ ਟਿਊਬਵੈਲ ਕਮ ਸਟੋਰ ਤੋਂ 20 ਡਰੰਮ ਈਥਾਨੋਲ ਨਿਊਟਰਲ ਐਲਕੋਹਲ (ਈ ਐਨ ਏ) ਬਰਾਮਦ ਕੀਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਡੀ ਐਸ ਪੀ ਘਨੌਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਟਿਊਬਵੈਲ ਕਮ ਸਟੋਰਰੂਮ ‘ਤੇ ਛਾਪਾ ਜਿਥੋਂ ਇਹ ਬਰਾਮਦਗੀ ਹੋਈ ਹੈ। ਉਹਨਾਂ ਦੱਸਿਆ ਕਿ ਮੌਕੇ ‘ਤੇ ਆਬਕਾਰੀ ਵਿਭਾਗ ਦੇ ਅਫਸਰ ਵੀ ਸੱਦੇ ਗਏ। ਟਿਊਬਵੈਲ ਦੇ ਮਾਲਕ ਦਰਸ਼ਨ ਸਿੰਘ ਨੂੰ ਹਿਰਾਸਤ ਵਿਚ ਗਿਆ ਹੈ। ਕੇਸ ਦਰਜ ਹੋ ਗਿਆ ਹੈ ਤੇ ਮਾਮਲੇ ਦੀ ਪੜਤਾਲ ਜਾਰੀ ਹੈ।