ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ ਮਹਾਮਾਰੀ ਕਾਰਨ ਐਲਾਨੇ ਗਏ 20 ਲੱਖ ਕਰੋੜ ਰੁਪਏ ਦਾ ਪੈਕੇਜ ਹੋਰ ਚੀਜ਼ਾਂ ਦੇ ਨਾਲ ਹੀ ਮੈਡੀਕਲ ਆਈਸੋਟੋਪ ਇਸਤੇਮਾਲ ਦੀ ਵਰਤੋਂ ਨਾਲ ਕੈਂਸਰ ਦੇ ਕਿਫਾਇਤੀ ਇਲਾਜ ਨੂੰ ਪ੍ਰਮੋਟ ਕਰੇਗਾ ਤੇ ਅਤੇ ਪ੍ਰਮਾਣੂ ਊਰਜਾ ਵਿਭਾਗ ਦੀ ਅਗਵਾਈ ਹੇਠ ਪਬਲਿਕ-ਪ੍ਰਾਈਵੇਟ ਭਾਗੀਦਾਰੀ (ਪੀਪੀਪੀ) ਨਾਲ ਨਿਵੇਕਲਾ ਰੀਐਕਟਰ ਵੀ ਸਥਾਪਿਤ ਕਰੇਗਾ।
ਆਰਥਿਕ ਪੈਕੇਜ ਨੂੰ ਇਨੋਵੇਟਿਵ, ਭਵਿੱਖਮੁਖੀ ਤੇ ਸਾਹਸਿਕ ਦੱਸਦਿਆਂ, ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਇੰਚਾਰਜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਟੈਕਨੋਲੋਜੀ ਅਤੇ ਪ੍ਰਮਾਣੂ ਊਰਜਾ ਪਿਛਲੇ ਛੇ ਦਹਾਕਿਆਂ ਤੋਂ ਪਰਦੇ ਪਿੱਛੇ ਕੰਮ ਕਰਦੀ ਰਹੀ ਹੈ ਅਤੇ ਇਸ ਦੇ ਕੁਝ ਨਵਾਂ ਪਲਾਨ ਕਰਨ ‘ਚ ਖੜੋਤ ਆ ਗਈ ਸੀ ਤੇ ਸਭ ਕੁਝ ਪਹਿਲਾਂ ਸੀਮਤ ਤਰੀਕੇ ਨਾਲ ਹੀ ਚਲ ਰਿਹਾ ਸੀ।
ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਪ੍ਰਮਾਣੂ ਊਰਜਾ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਐਪਲੀਕੇਸ਼ਨਾਂ ਦੇ ਅਹਿਸਾਸ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਆਈਸੋਟੋਪਸ ਦੇ ਉਤਪਾਦਨ ਨਾਲ ਨਾ ਸਿਰਫ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਿਫਾਇਤੀ ਇਲਾਜ ਦਾ ਬਦਲ ਮਿਲੇਗਾ, ਸਗੋਂ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਵੀ ਹੋਵੇਗੀ। ਉਨ੍ਹਾਂ ਕਿਹਾ, ਇਸੇ ਤਰ੍ਹਾਂ ਪੈਕੇਜ ਵਿੱਚ ਹੋਰ ਪ੍ਰਮਾਣੂ ਊਰਜਾ ਸਬੰਧੀ ਸੁਧਾਰ ਫੂਡ ਪ੍ਰੋਸੈੱਸਿੰਗ ਸੰਭਾਲ਼ ਅਤੇ ਭੋਜਨ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਾਡੇ ਵਿਗਿਆਨੀਆਂ ਕੋਲ ਮੌਜੂਦ ਸੀ ਪ੍ਰੰਤੂ ਪਬਲਿਕ-ਪ੍ਰਾਈਵੇਟ ਭਾਗੀਦਾਰੀ ਵਿੱਚ ਰੇਡੀਏਸ਼ਨ ਟੈਕਨੋਲੋਜੀ ਦੀ ਪ੍ਰਮੋਸ਼ਨ ਪਹਿਲੀ ਵਾਰ ਕੀਤੀ ਗਈ ਹੈ।
ਜਿੱਥੋਂ ਤੱਕ ਪੁਲਾੜ ਦਾ ਸੁਆਲ ਹੈ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਰਥਿਕ ਪੈਕੇਜ ਨਾਲ ਨਿਜੀ ਖੇਤਰ ਨੂੰ ਪੁਲਾੜ/ਇਸਰੋ ਨਾਲ ਕੰਮ ਕਰਨ ਲਈ ਥਾਂ ਦੇਣ ਲਈ ਸੁਧਾਰ ਹੋਏ ਹਨ, ਇਸ ਨਾਲ ਨਿਜੀ ਕੰਪਨੀਆਂ ਨੂੰ ਸੈਟੇਲਾਈਟ ਲਾਚਿੰਗ ਅਤੇ ਸਬੰਧਿਤ ਸਰਗਰਮੀਆਂ ਲਈ ਇੱਕ ਖੇਤਰ ਮਿਲਿਆ ਹੈ। ਇਸ ਤੋਂ ਇਲਾਵਾ ਅਹਿਮ ਫੈਸਲਾ ਇਹ ਵੀ ਰਿਹਾ ਕਿ ਤਕਨੀਕੀ ਉੱਦਮੀਆਂ ਨੂੰ ਰੀਮੋਟ ਸੈਂਸਿੰਗ ਡੇਟਾ ਮੁਹੱਈਆ ਕਰਵਾਉਣ ਲਈ ਉਦਾਰ ਜੀਓ-ਸਪੇਸ਼ਿਅਲ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਗਈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਵੇਂ ਆਰਥਿਕ ਸੁਧਾਰਾਂ ਨਾਲ ਭਾਰਤ ਨੂੰ ਆਪਣੀ ਪੁਲਾੜ ਅਤੇ ਪ੍ਰਮਾਣੂ ਸਮਰੱਥਾ ਦੀ ਪੂਰੀ ਵਰਤੋਂ ਕਰਨ ਦਾ ਵਿਲੱਖਣ ਮੌਕਾ ਮਿਲਿਆ ਹੈ।