ਮੋਹਾਲੀ 18 ਅਗਸਤ, 2020 : ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸਕੂਲ ਸਿੱਖਿਆ ਵਿਭਾਗ ਵਲੋˆ ਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ‘ਚ 5594 ਸਮਾਰਟ ਕਲਾਸ ਰੂਮ ਸਥਾਪਤ ਕਰਨ ਹਿੱਤ ਪ੍ਰੋਜੈਕਟਰ ਅਤੇ ਹੋਰ ਲੋੜੀਦੀ ਡਿਜ਼ੀਟਲ ਸਮੱਗਰੀ ਮੁਹਈਆ ਕਰਵਾਈ ਹੈ। ਜਿਨ੍ਹਾਂ ਸਕੂਲਾਂ ‘ਚ ਪ੍ਰੋਜੈਕਟਰ ਸਮੇਤ ਸਮਾਰਟ ਕਲਾਸ ਰੂਮ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਉਨ੍ਹਾਂ 762 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾˆ ਵਿੱਚ 3803 ਕਲਾਸਰੂਮਜ਼ ਅਤੇ 599 ਸਰਕਾਰੀ ਹਾਈ ਸਕੂਲਾˆ ਵਿੱਚ 1791 ਕਲਾਸਰੂਮਜ਼ ਨੂੰ ਸਮਾਰਟ ਕਲਾਸਰੂਮਜ਼ ਬਣਾਉਣ ਲਈ ਪ੍ਰੋਜੈਕਟਰ ਮਹੁੱਈਆ ਕਰਵਾਏ ਗਏ ਹਨ। ਵਿਭਾਗ ਦੇ ਸੂਤਰਾˆ ਅਨੁਸਾਰ ਸਿੱਖਿਆ ਵਿਭਾਗ ਵਲੋˆ ਰਾਜ ਦੇ ਸਰਕਾਰੀ ਸਕੂਲਾˆ ਵਿੱਚ ਪਿਛਲੇ ਤਿੰਨ ਸਾਲਾˆ ਤੋˆ ਵਿਦਿਅਕ ਪ੍ਰਣਾਲੀ ‘ਚ ਗੁਣਵੱਤਾ ਲਿਆਉਣ ਲਈ ਵਿਸ਼ੇਸ਼ ਯਤਨ ਆਰੰਭੇ ਹੋਏ ਹਨ ਜਿਸ ਤਹਿਤ ਪਿਛਲੇ ਦਿਨੀ ਸਿੱਖਿਆ ਵਿਭਾਗ ਵਲੋˆ ਸਥਾਨਕ ਤੇ ਪ੍ਰਵਾਸੀ ਦਾਨੀ ਸੱਜਣਾਂ ਦੀ ਭਾਗੀਦਾਰੀ ਅਤੇ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਸਕੂਲ਼ਾˆ ਦੀ ਦਸ਼ਾ ਸੁਧਾਰਨ ਦੇ ਯਤਨ ਕੀਤੇ ਹਨ ਜਿਸ ਦੇ ਕਾਫੀ ਸਾਰਥਿਕ ਸਿੱਟੇ ਨਿਕਲੇ ਹਨ। ਪੰਜਾਬ ਸਰਕਾਰ ਵੱਲੋˆ ਪਹਿਲੇ ਪੜਾਅ ਵਿੱਚ ਰਾਜ ਦੇ 1361 ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾˆ ਨੂੰ ਸਮਾਰਟ ਸਕੂਲ ਬਣੁਾੳਣ ਲਈ ਪ੍ਰੋਜੈਕਟਰ ਮਹੁੱਈਆ ਕਰਵਾਏ ਹਨ। ਜਿਸ ਤਹਿਤ ਜਿਲਾ ਅੰਮ੍ਰਿਤਸਰ ਦੇ 91 ਸਕੂਲਾˆ ਦੇ 344, ਬਰਨਾਲਾ ਦੇ 37 ਸਕੂਲਾˆ ਵਿੱਚ 153, ਬਠਿੰਡਾ ਦੇ 92 ਸਕੂਲਾਂ ਵਿੱਚ 388, ਫਰੀਦਕੋਟ ਦੇ 39 ਸਕੂਲਾˆ ਵਿੱਚ 161, ਫਤਿਹਗੜ੍ਹ ਸਾਹਿਬ ਦੇ 38 ਸਕੂਲ਼ਾˆ ਵਿੱਚ 168, ਫਾਜਿਲਕਾ ਦੇ 71 ਸਕੂਲ਼ਾˆ ਵਿੱਚ 251, ਫਿਰੋਜਪੁਰ ਦੇ 45 ਸਕੂਲਾˆ ਵਿੱਚ 167, ਗੁਰਦਾਸਪੁਰ ਦੇ 92 ਸਕੂਲ਼ਾˆ ਵਿੱਚ 380, ਹੁਸ਼ਿਆਰਪੁਰ ਦੇ 98 ਸਕੂਲਾˆ ਵਿੱਚ 436, ਜਲੰਧਰ ਦੇ 119 ਸਕੂਲਾਂ ‘ਚ 521, ਕਪੂਰਥਲਾ ਦੇ 38 ਸਕੂਲਾˆ ਵਿੱਚ 166, ਲੁਧਿਆਣਾ ਦੇ 122 ਸਕੂਲਾਂ ਵਿੱਚ 528, ਮਾਨਸਾ ਦੇ 31 ਸਕੂਲਾˆ ਵਿੱਚ 117, ਮੋਗਾ ਦੇ 61 ਸਕੂਲਾˆ ਵਿੱਚ 243, ਸ੍ਰੀ ਮੁਕਤਸਰ ਸਾਹਿਬ ਦੇ 58 ਸਕੂਲਾˆ ਵਿੱਚ 246, ਪਠਾਨਕੋਟ ਦੇ 53 ਸਕੂਲ਼ਾˆ ਵਿੱਚ 215, ਰੂਪਨਗਰ ਦੇ 29 ਸਕੂਲ਼ਾˆ ਵਿੱਚ 121, ਸ਼ਹੀਦ ਭਗਤ ਸਿੰਘ ਨਗਰ ਦੇ 52 ਸਕੂਲਾˆ ਵਿੱਚ 220, ਸੰਗਰੂਰ ਦੇ 73 ਸਕੂਲਾˆ ਵਿੱਚ 285, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ 40 ਸਕੂਲਾˆ ਵਿੱਚ 156, ਤਰਨਤਾਰਨ ਦੇ 82 ਸਕੂਲਾˆ ਵਿੱਚ 328 ਕਲਾਸ ਰੂਮਜ਼ ਸਮਾਰਟ ਸਕੂਲ ਬਣਾਏ ਗਏ ਹਨ। ਸਰਕਾਰ ਵਲੋˆ ਰਾਜ ਦੇ ਸਰਕਾਰੀ ਸਕੂਲਾˆ ਨੂੰ ਸਮਾਰਟ ਕਲਾਸ ਰੂਮ ਬਣਾਉਣ ਲਈ ਜੋ ਯਤਨ ਆਰੰਭੇ ਹਨ ਇਸ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਨਾਲ ਸਾਡੇ ਸਰਕਾਰੀ ਸਕੂਲ ਸਮੇˆ ਦੇ ਹਾਣੀ ਬਨਣਗੇ। ਵਿਦਿਆਰਥੀ ਵੀ ਹੁਣ ਨਵੀਆˆ ਤਕਨੀਕਾˆ ਨਾਲ ਸਿੱਖਿਆ ਪਾ੍ਰਪਤ ਕਰਨਗੇ