ਐਸ.ਏ.ਐਸ ਨਗਰ, 18 ਅਗਸਤ 2020: ਇੰਡਸਟਰੀ ਏਰੀਆ ਫੇਸ 7 ਮੋਹਾਲੀ ਵਿਖੇ ਪ੍ਰੋਗਰੈਸਿਵ ਵੈੱਲਫੇਅਰ ਸੋਸਾਇਟੀ ਅਤੇ ਮੋਹਾਲੀ ਸਮਾਲ ਇੰਡਸਟਰੀ ਵੈੱਲਫੇਅਰ ਸੋਸਾਇਟੀ ਵੱਲੋਂ ਬੂਟੇ ਲਗਾਏ ਗਏ ਇਸ ਮੌਕੇ ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ , ਕੰਵਰਬੀਰ ਸਿੰਘ ਰੂਬੀ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ ਮੋਹਾਲੀ, ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਅਤੇ ਸ਼੍ਰੀ ਪੁਸ਼ਪਿੰਦਰ ਸ਼ਰਮਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਨੇ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ ਉਨ੍ਹਾਂ ਕਿਹਾ ਕਿ ਅੱਜ ਸਾਡਾ ਵਾਤਾਵਰਣ ਗੰਧਲਾ ਹੋ ਰਿਹਾ ਹੈ ਉਸਨੂੰ
ਬਚਾਉਣ ਲਈ ਹਰੇਕ ਵਿਅਕਤੀ ਨੂੰ ਇਕ ਇਕ ਬੂਟਾ ਲਗਾਉਣ ਚਾਹੀਦਾ ਹੈ।
ਅੱਜ ਦੇਸ਼ ਵਿੱਚ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ ਉਸ ਤੋਂ ਬਚਣ ਲਈ ਸਾਨੂੰ ਸਾਰਿਆ ਨੂੰ ਸਿਹਤ ਵਿਭਾਗ ਵੱਲੋਂ ਜੋ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦਾ ਇੰਨ ਬਿੰਨ ਪਾਲਣ ਕੀਤਾ ਜਾਵੇ ਇਸ ਮੌਕੇ ਤੇ ਮੁੱਖ ਤੌਰ ਤੇ ਰਾਜਪਾਲ ਬੇਗੜਾ ਜਰਨਲ ਸਕੱਤਰ ਪੰਜਾਬ ਕਾਂਗਰਸ ਐਸ/ਸੀ ਵਿਭਾਗ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸਿਆਣ ,ਕਾਂਗਰਸੀ ਆਗੂ ਮੈਡਮ ਸੋਨੂੰ ਪਾਲ, ਜਿਲ੍ਹਾ ਜੰਗਲਾਤ ਅਫਸਰ ਗੁਰਅਮਨਪ੍ਰੀਤ ਸਿੰਘ, ਸ.ਬਲਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੋਹਾਲੀ, ਸੁਸਾਇਟੀ ਦੇ ਪ੍ਰਧਾਨ ਸ ਜਸਵੰਤ ਸਿੰਘ ਬਿਲਖੂ,ਜਰਨਲ ਸਕੱਤਰ ਸੀ ਪੀ ਸਿੰਘ, ਮਲਕੀਤ ਸਿੰਘ ਕੁੰਬੜਾ, ਕੁਲਦੀਪ ਸਿੰਘ ਓਇੰਦ, ਜਸਬੀਰ ਸਿੰਘ, ਸ਼ੇਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਸੈਣੀ, ਸ ਅਮਰੀਕ ਸਿੰਘ, ਰਾਜਨ ਯਾਦਵ, ਮਾਹੀ ਪੋਲ, ਹਰਜੀਤ ਸਿੰਘ ਸਿਆਣ, ਸੁਰਿੰਦਰ ਸਿੰਘ ਕੁੰਬੜਾ, ਸਾਗਰ ਭੰਡਾਰੀ, ਨੰਦ ਲਾਲ ਵਰਮਾ ਸਮੇਤ ਹੋਰ ਵੀ ਕਈ ਸ਼ਹਿਰੀ ਮੌਜੂਦ ਸਨ।