ਹੈਦਰਾਬਾਦ, 17 ਅਗਸਤ, 2020 : ਐਂਟੀ ਕਰੱਪਸ਼ਨ ਬਿਊਰੋ (ਏ ਸੀ ਬੀ) ਨੇ ਤਿਲੰਗਾਨਾ ਵਿਚ ਇਕ ਤਹਿਸੀਲਦਾਰ ਨੂੰ 1.10 ਕਰੋੜ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਫੜੇ ਗਏ ਤਹਿਸੀਲਦਾਰ ਦਾ ਨਾਂ ਬਾਲਾਰਾਜੂ ਨਾਗਾਰਾਜੂ ਹੈ ਤ ਉਹ ਕਿਸਾਰਾ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਹੈ। ਕਿਸਾਰਾ ਮਧਚਲ ਮਲਕਾਜਗਿਰੀ ਜ਼ਿਲੇ ਦੀ ਤਹਿਸੀਲ ਹੈ। ਤਹਿਸੀਲਦਾਰ ਦੇ ਘਰ ਛਾਪਾ 14 ਅਗਸਤ ਦੀ ਰਾਤ ਨੂੰ ਮਾਰਿਆ ਗਿਆ ਤੇ 15 ਅਗਸਤ ਸਵੇਰ ਤੱਕ ਜਾਰੀ ਰਿਹਾ।