ਵਾਸ਼ਿੰਗਟਨ, 7 ਅਗਸਤ, 2020 : ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀਰਵਾਜ ਨੂੰ ਆਪਣੇ ਨਾਗਰਿਕਾਂ ਦੇ ਵਿਦੇਸ਼ ਸਫਰ ਕਰਨ ‘ਤੇ ਪਾਬੰਦੀ ਖਤਮ ਕਰ ਦਿੱਤੀ। ਲੈਵਲ 4 ਐਡਵਾਈਜ਼ਰੀ ਦੇ ਨਾਂ ਵਾਲੀ ਇਹ ਪਾਬੰਦੀ ਮਾਰਚ ਵਿਚ ਲਗਾਈ ਗਈ ਸੀ ਜਿਸ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਆਖਿਆ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਉਹ ਵਿਦੇਸ਼ ਸਫਰ ਨਾ ਕਰਨ।
ਲੈਵਲ 4 ਨੂੰ ਸਰਵਉਚ ਟਰੈਵਲ ਐਡਵਾਈਜ਼ਰੀ ਮੰਨਿਆ ਜਾਂਦਾ ਹੈ ਤੇ 6 ਅਗਸਤ ਦੀ ਸਥਿਤੀ ਮੁਤਾਬਕ ਭਾਰਤ ਨੂੰ ਇਸ ਵਿਚ ‘ਸਫਰ ਨਾ ਕਰੋ ਕੈਟਾਗਿਰੀ’ ਵਿਚ ਰੱਖਿਆ ਗਿਆ ਸੀ। ਇਸਦੇ ਨਾਲ ਹੀ ਚੀਨ ਨੂੰ ਵੀ ਇਸੇ ਕੈਟਾਗਿਰੀ ਵਿਚ ਰੱਖਿਆ ਗਿਆ ਸੀ।
ਵਿਦੇਸ਼ ਵਿਭਾਗ ਨੇ ਕਿਹਾ ਕਿ ਕੁਝ ਮੁਲਕਾਂ ਵਿਚ ਸਿਹਤ ਤੇ ਸੁਰੱਖਿਆ ਹਾਲਾਤ ਸੁਧਰੇ ਹਨ ਜਦਕਿ ਕੁਝ ਵਿਚ ਵੀ ਹੋਰ ਵਿਗੜ ਗÂੈ ਹਨ। ਵਿਭਾਗ ਸਾਡੇ ਪਹਿਲਾਂ ਵਾਲੇ ਸਿਸਟਮ ‘ਤੇ ਪਰਤ ਰਾ ਹੈ ਜਿਸ ਮੁਤਾਬਕ ਅਸੀਂ ਹਰ ਮੁਲਕ ਲਈ ਵੱਖੋ ਵੱਖ ਟਰੈਵਲ ਐਡਵਾਈਜ਼ਰੀ ਜਾਰੀ ਕਰਾਂਗੇ। ਇਸ ਵਿਚ ਸਫਰ ਕਰਨ ਵਾਲਿਆਂ ਨੂੰ ਵਿਸਥਾਰਿਤ ਵੇਰਵੇ ਦਿੱਤੇ ਜਾਣਗੇ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਕਿ ਉਹ ਸਫਰ ਬਾਰੇ ਫੈਸਲੇ ਲੈ ਸਕਣ।