ਫਰੀਦਕੋਟ , 05 ਅਗਸਤ 2020: ਡੀ ਟੀ ਐਫ ਪੰਜਾਬ ਦੇ ਸੱਦੇ ਤੇ ਅੱਜ ਡੀ ਟੀ ਐਫ, ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸੁੱਖੀ ਦੀ ਅਗਵਾਈ ਵਿੱਚ ਇੱਕ ਮੋਟਰਸਾਈਕਲ ਮਾਰਚ ਕੀਤਾ ਗਿਆ ਜੋ ਫਰੀਦਕੋਟ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ, ਚਹਿਲ, ਨੱਥੇਵਾਲਾ, ਸਿਰਸੜੀ, ਔਲਖ, ਪੰਜਗਰਾਈ , ਸਿਵੀਆਂ, ਬੁਰਜ, ਹਰੀਕਾ, ਬਰਗਾੜੀ, ਰਣ ਸਿੰਘ ਵਾਲਾ, ਝੱਖੜ ਵਾਲਾ, ਸੇਢਾ ਸਿੰਘ ਵਾਲਾ ਤੋਂ ਹੁੰਦੇ ਹੋਏ ਜੈਤੋ ਪਹੁੰਚਣ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਵਾਪਿਸ ਕੋਟਕਪੂਰਾ-ਫਰੀਦਕੋਟ ਪਹੁੰਚੇ। ਇਸ ਮੋਟਰਸਾਈਕਲ ਮਾਰਚ ਨੂੰ ਡੀ ਟੀ ਐਫ ਦੇ ਸਾਬਕਾ ਜਿਲ੍ਹਾ ਪ੍ਰਧਾਨ ਪਰਮਜੀਤ ਸੰਧੂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਹਰੀ ਚੰਦ ਮੋੜ ਵੀ ਹਾਜਰ ਸਨ
ਡੀ ਟੀ ਐਫ ਦੇ ਆਗੂਆ ਵੱਲੋਂ ਅੱਜ ਜੈਤੋ ਬੱਸ ਅੱਡਾ ਚੋਂਕ ਅਤੇ ਕੋਟਕਪੂਰਾ ਚੌਕ ਵਿਖੇ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ । ਅਧਿਆਪਕਾਂ ਨੇ ਫਰੀਦਕੋਟ ਤੋਂ ਜੈਤੋ ਤੱਕ ਮੋਟਰਸਾਈਕਲ ਮਾਰਚ ਕਰਦੇ ਹੋਏ ਪਿੰਡਾ ਵਿੱਚ ਹੱਥ ਪਰਚੇ ਵੰਡ ਕੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਅਧਿਆਪਕ ਆਗੂਆਂ ਨੇ ਮੰਗ ਕੀਤੀ ਕੇ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਿਛਲਾ ਡੀ.ਏ.ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ,ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ । ਜਜ਼ੀਆ ਟੈਕਸ 200 ਰੁਪਏ ਪ੍ਰਤੀ ਮਹੀਨਾ ਬੰਦ ਕੀਤਾ ਜਾਵੇ, ਕੋਰੋਨਾ ਸਮੇਂ ਦੌਰਾਨ ਅਧਿਆਪਕਾ ਵੱਲੋਂ ਆਪਣੇ ਮੋਬਾਈਲ ਤੇ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ । ਅਧਿਆਪਕਾ ਨੇ ਕਿਸਾਨ ਮਜਦੂਰ ਮੁਲਾਜਮ ਵਿਰੋਧੀ ਮੋਦੀ ਅਤੇ ਕੈਪਟਨ ਸਰਕਾਰ ਦੀ ਪੋਲ ਖੋਲਦੇ ਹੋਏ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਮੋਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਆਰਡੀਨੈਂਸ ਵਾਪਸ ਲੈਣ ਮੰਗ ਕੀਤੀ ਅਤੇ ਕੈਪਟਨ ਸਰਕਾਰ ਲੋਕ ਵਿਰੋਧੀ ਫੈਸਲੇ ਲੈ ਰਹੇ ਹਨ ਜਿੰਨ੍ਹਾਂ ਦਾ ਡਟਵਾ ਵਿਰੋਧ ਕੀਤਾ। ਇਸ ਮੌਕੇ ਕੰਪਿਊਟਰ ਟੀਚਰ ਯੂਨੀਅਨ ਵੱਲੋਂ ਜਗਸੀਰ ਸਿੰਘ , ਈ ਟੀ ਟੀ ਟੀਚਰਜ ਯੂਨੀਆਨ ਵੱਲੋਂ ਜਗਤਾਰ ਖਾਰਾ, ਬੀ ਐਡ ਫਰੰਟ ਵੱਲੋਂ ਹਰਮੀਤ ਬਾਜਾਖਾਨਾ ਸ਼ਾਮਿਲ ਹੋਏ। ਇਸ ਮੌਕੇ ਡੀ ਟੀ ਐਫ ਦੇ ਗਗਨ ਪਾਹਵਾ, ਪਰਦੀਪ ਸਿੰਘ, ਕੁਲਦੀਪ ਘਣੀਆ, ਮੈਡਮ ਜਤਿੰਦਰ ਕੌਰ, ਕੁਲਵਿੰਦਰ ਬਰਾੜ, ਸੁਰਿੰਦਰ ਪੁਰੀ, ਮਨੀਸ਼ ਕੁਮਾਰ, ਕੁਲਵਿੰਦਰ ਮੋੜ, ਹਰਵਿੰਦਰ ਬਰਾੜ, ਲਵਕਰਨ ਸਿੰਘ, ਹਰਜਸਦੀਪ ਸਿੰਘ, ਗੁਰਜਿੰਦਰ ਡੋਹਕ, ਸੰਦੀਪ ਕੁਮਾਰ ਸੈਕੜੇ ਅਧਿਆਪਕ ਹਾਜਰ ਸਨ।