ਕਾਠਮੰਡੂ, 15 ਫਰਵਰੀ – ਨੇਪਾਲ ਵਿਚ ਪਿਛਲੇ ਦੋ ਦਿਨਾਂ ਵਿਚ ਵਾਪਰੇ ਦੋ ਟ੍ਰੈਫਿਕ ਹਾਦਸਿਆਂ ਵਿਚ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ। ਨੇਪਾਲ ਦੀ ਰਾਜਧਾਨੀ ਕਾਠਮੰਡੂ ਜਾ ਰਹੀ ਇਕ ਯਾਤਰੀ ਬੱਸ ਅੱਜ ਤੜਕੇ ਕਪਿਲਵਾਸਤੂ ਜ਼ਿਲ੍ਹੇ ਵਿੱਚ ਨਦੀ ਵਿੱਚ ਡਿੱਗ ਗਈ, ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਾਕੀ ਸਾਰੇ ਜ਼ਖਮੀ ਹੋ ਗਏ।
ਸਥਾਨਕ ਪੁਲੀਸ ਅਧਿਕਾਰੀ ਹਰੀ ਬਹਾਦੁਰ ਓਲੀ ਨੇ ਸਿਨਹੂਆ ਨੂੰ ਦੱਸਿਆ ਕਿ ਜ਼ਖਮੀਆਂ ਵਿੱਚੋਂ ਛੇ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 24 ਹੋਰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਤੇਜ਼ ਰਫ਼ਤਾਰ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਪਾਲਪਾ ਜ਼ਿਲ੍ਹੇ ਵਿੱਚ ਬੀਤੇ ਦਿਨ ਇਕ ਓਵਰਲੋਡ ਜੀਪ ਹਾਈਵੇਅ ਤੇ ਫਿਸਲ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਦੋ ਜਖਮੀਆਂ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ।