ਜਗਰਾਓਂ, 29 ਜੁਲਾਈ 2020 – ਕਿਸਾਨਾਂ ਦੇ ਹਮਦਰਦ ਹੋਣ ਦੇ ਮੁੱਦੇ ‘ਤੇ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਮੈਂ ਪਹਿਲਾਂ ਇਕ ਕਿਸਾਨ ਹਾਂ ਅਤੇ ਬਾਅਦ ਵਿਚ ਰਾਜਨੇਤਾ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਐਮ ਐਸ ਪੀ ਦੇ ਮੁੱਦੇ ‘ਤੇ ਅਕਾਲੀ ਦਲ ਨਾਲ ਸਹਿਮਤੀ ਨਾ ਹੋਣ ‘ਤੇ ਅਕਾਲੀ ਦਲ ਪਾਰਟੀ ਨੂੰ ਕੇਂਦਰ ਸਰਕਾਰ ਦਾ ਸਾਥ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਅਕਾਲੀ ਦਲ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਖੜ੍ਹਦੀ ਸੀ , ਹੈ ਅਤੇ ਰਹੇਗੀ।
ਇਯਾਲੀ ਨੇ ਕਿਹਾ ਕਿ ਇਕ ਪੰਜਾਬੀ ਅਖਬਾਰ ਵਲੋਂ ਮੇਰੇ ਸ਼ਬਦਾਂ ਨੂੰ ਤੋੜਮਰੋੜ ਕਰਕੇ ਲਿਖਿਆ ਗਿਆ ਜੋ ਕਿ ਉਨ੍ਹਾਂ ਦਾ ਭਾਵ ਨਹੀਂ ਸੀ। ਇਕ ਅਖਬਾਰ ਵਲੋਂ ਲਿਖਿਆ ਗਿਆ ਕਿ ਮਨਪ੍ਰੀਤ ਇਯਾਲੀ ਨੇ ਬੀਬੀ ਬਾਦਲ ਨੂੰ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ। ਇਯਾਲੀ ਨੇ ਇਸ ਸੰਬੰਧੀ ਫੇਸਬੁੱਕ ਤੇ ਲਾਇਵ ਹੋ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਅਤੇ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਜੇਕਰ ਕਿਸਾਨਾਂ ਦੇ ਮੁੱਦੇ ਤੇ ਕੇਂਦਰ ਸਰਕਾਰ ਨਾਲ ਰਾਇ ਨਹੀਂ ਮਿਲਦੀ ਤਾਂ ਪਾਰਟੀ ਨੂੰ ਉਸਦਾ ਸਾਥ ਛੱਡ ਦੇਣਾ ਚਾਹੀਦਾ ਹੈ।
ਵਿਧਾਇਕ ਇਯਾਲੀ ਨੇ ਅੱਜ ਇਹ ਵੀ ਕਿਹਾ ਕਿ ਉਹ ਕਿਸਾਨ ਹਨ ਅਤੇ ਕਿਸਾਨਾਂ ਦੀਆਂ ਤਕਲੀਫ਼ਾਂ ਨੂੰ ਸਮਝਦੇ ਹਨ ਅਤੇ ਅਕਾਲੀ ਦਲ ਪਾਰਟੀ ਹਮੇਸ਼ਾ ਹਰ ਮੁੱਦੇ ‘ਤੇ ਕਿਸਾਨਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਮੌਕੇ ਕਿਸਾਨਾਂ ਨੀ ਬਿਜਲੀ ਫ੍ਰੀ ਅਤੇ ਹੋਰ ਕਈ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਹੁਣ ਜੇਕਰ ਕੇਂਦਰ ਸਰਕਾਰ ਦੇ ਫੈਸਲੇ ਨਾਲ ਕੋਈ ਕਿਸਾਨ ਨੂੰ ਨੁਕਸਾਨ ਹੋਵੇਗ ਤਾਂ ਪਾਰਟੀ ਇਸਦਾ ਵਿਰੋਧ ਕਰਕੇ ਅਲੱਗ ਹੋ ਜਾਵੇ।