ਰੂਪਨਗਰ, 28 ਜੁਲਾਈ 2020 – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਵਿਚ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀਆ ਜ਼ਿਲ੍ਹੇ ਰੂਪਨਗਰ ਦੀਆਂ ਦੀਆਂ 8 ਲੜਕੀਆਂ ਹਨ ਜਿਨ੍ਹਾਂ ਵਿੱਚੋ 5 ਸਰਕਾਰੀ ਸਕੂਲਾਂ ਨਾਲ ਸੰਬੰਧਿਤ ਹਨ। ਇਨ੍ਹਾਂ ਲੜਕੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨਿਆ ਗਿਆ 5100 ਰੁਪਏ ਨਗਦ ਇਨਾਮ ਮਿਲੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜ ਕੁਮਾਰ ਖੋਸਲਾ ਨੇ ਦੱਸਿਆ ਕਿ ਚਮਕੌਰ ਸਾਹਿਬ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਭਜੋਤ ਕੌਰ ਨੇ 450 ਵਿੱਚੋ 449, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਦੀ ਨਵਕਿਰਨ ਕੌਰ ਨੇ 443, ਘਨੌਲੀ ਦੀ ਮਨਪ੍ਰੀਤ ਕੌਰ ਨੇ 443, ਮੱਸੇਵਾਲ ਦੀ ਭਾਵਨਾ ਨੇ 443, ਘਨੌਲੀ ਦੀ ਮਨੀਸ਼ਾ ਨੇ 442, ਰੂਪਨਗਰ ਦੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੀ ਮੀਨੁ ਪਟਨਾ ਨੇ 442, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਦੀ ਬਕਜੀਤ ਕੌਰ ਨੇ 441, ਅਤੇ ਭਾਈ ਨੰਦ ਲਾਲ ਖਾਲਸਾ ਸਕੂਲ ਮੋਰਿੰਡਾ ਦੀ ਜਸਨਪ੍ਰੀਤ ਕੌਰ ਨੇ 441 ਅੰਕ ਪ੍ਰਾਪਤ ਕੀਤੇ ਹਨ ਉਨ੍ਹਾਂ ਸਾਰੀਆਂ ਲੜਕੀਆਂ ਨੂੰ ਵਧਾਈ ਦਿੱਤੀ ਹੈ