ਫ਼ਿਰੋਜ਼ਪੁਰ, 27 ਜੁਲਾਈ 2020: ਪੇਂਡੂ ਫਾਰਮਾਸਿਸਟਾਂ ਅਤੇ ਦਰਜਾਚਾਰ ਸਾਥੀਆਂ ਦਾ ਧਰਨਾ 39ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਅੱਜ ਜ਼ਿਲ੍ਹਾ ਪ੍ਰੀਸ਼ਦ ਵਿਖੇ ਧਰਨਾ ਦੇ ਰਹੇ ਸਾਥੀਆਂ ਨੇ ਛੱਲੀਆਂ ਰੇਹੜੀ ਲਾ ਕੇ ਬਾਜ਼ਾਰ ਵਿਚ ਛੱਲੀਆਂ ਵੇਚ ਕੇ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਦਾ ਉਪਰਾਲਾ ਕੀਤਾ। ਜ਼ਿਕਰਯੋਗ ਹੈ ਕਿ ਪੇਂਡੂ ਫਾਰਮੇਸੀ ਅਤੇ ਦਰਜਾਚਾਰ ਸਾਥੀ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਲਈ ਲਗਾਤਾਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਦਿਨਾਂ ਬਾਅਦ ਵੀ ਕੋਈ ਸਾਰ ਨਹੀਂ ਲਈ। ਸਮੂਹ ਪੰਜਾਬ ਦੇ ਪੇਂਡੂ ਫਾਰਮੇਸੀ ਅਫਸਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਸਾਡੀਆਂ ਪਿਛਲੇ 14 ਸਾਲਾਂ ਤੋਂ ਹੱਕੀ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਜਿਸ ਦੇ ਤਹਿਤ ਸਾਡੇ ਸਾਥੀ ਮਰਨ ਵਰਤ ਤੇ ਬੈਠਣ ਨੂੰ ਤਿਆਰ ਬਰ ਤਿਆਰ ਬੈਠੇ ਹਨ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਹਨੂੰ ਤਿਵਾੜੀ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸਿਮਰਨਜੀਤ ਸਿੰਘ, ਮਨਦੀਪ ਕੁਮਾਰ, ਸੁਬੇਗ ਸਿੰਘ ਅਤੇ ਰਛਪਾਲ ਸਿੰਘ ਹਾਜ਼ਰ ਸਨ।