ਲਖਨਊ, 23 ਜੁਲਾਈ – ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਸੇਵਾਵਾਂ ਅਤੇ ਹਸਪਤਾਲਾਂ ਦੀ ਹਾਲਤ ਨੂੰ ਲੈ ਕੇ ਯੋਗੀ ਸਰਕਾਰ ਤੇ ਲਗਾਤਾਰ ਹਮਲੇ ਕਰ ਰਹੀ ਕਾਂਗਰਸ ਦੀ ਜਨਰਲ ਸਕੱਤਰਂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਹਾਲਾਤ ਨੂੰ ਸੁਧਾਰਨ ਦੀ ਬਜਾਏ ਉਸ ਨੂੰ ਲੁਕਾਉਣ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ| ਮਹੋਬਾ ਦੇ ਮਹਿਲਾ ਹਸਪਤਾਲ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਟਵੀਟ ਕੀਤਾ,”ਕੋਰੋਨਾ ਕਾਲ ਵਿੱਚ ਸਿਹਤ ਸਹੂਲਤਾਂ ਸਹੀ ਹੋਣੀਆਂ ਚਾਹੀਦੀਆਂ ਹਨ ਹੈ ਪਰ ਮਹੋਬਾ ਦੇ ਮਹਿਲਾ ਹਸਪਤਾਲ ਦਾ ਇਹ ਹਾਲ ਹੈ| ਤੁਸੀਂ ਬਰੇਲੀ, ਗੋਰਖਪੁਰ ਦੇ ਹਸਪਤਾਲਾਂ ਵਿੱਚ ਵੀ ਅਵਿਵਸਥਾਵਾਂ ਦੀ ਹਾਲਤ ਦੇਖੀ|”ਉਨ੍ਹਾਂ ਨੇ ਕਿਹਾ,”ਲਖਨਊ ਵਿੱਚ ਸਿਹਤ ਸਹੂਲਤਾਂ ਦੇ ਉੱਪਰ ਬਿਆਨ ਦੇਣ ਵਾਲੇ ਸੀ.ਐਮ. ਦੀ ਰੁਚੀ ਇਨ੍ਹਾਂ ਹਾਲਾਤਾਂ ਨੂੰ ਸੁਧਾਰਨ ਵਿੱਚ ਨਹੀਂ, ਇਨ੍ਹਾਂ ਨੂੰ ਲੁਕਾਉਣ ਵਿੱਚ ਹੈ|” ਕਾਂਗਰਸੀ ਨੇਤਾ ਵਲੋਂ ਸ਼ੇਅਰ ਵੀਡੀਓ ਵਿੱਚ ਹਸਪਤਾਲਾਂ ਵਿੱਚ ਪਾਣੀ ਭਰਿਆ ਹੈ ਅਤੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਕਰਮੀ ਆਪਣੇ ਕੰਮ ਵਿੱਚ ਲੱਗੇ ਹੋਏ ਹਨ| ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਬਰੇਲੀ ਦੇ ਰਾਜਸ਼੍ਰੀ ਹਸਪਤਾਲ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਛੱਤ ਤੋਂ ਪਾਣੀ ਡਿੱਗ ਰਿਹਾ ਸੀ| ਹਸਪਤਾਲ ਪ੍ਰਸ਼ਾਸਨ ਨੇ ਹਾਲਾਂਕਿ ਬਾਅਦ ਵਿੱਚ ਸਫਾਈ ਦਿੰਦੇ ਹੋਏ ਇਸ ਨੂੰ ਪਾਣੀ ਦੀ ਟੈਂਕੀ ਦਾ ਲੀਕੇਜ਼ ਦੱਸਿਆ ਸੀ ਅਤੇ ਉਸ ਨੂੰ ਸਹੀ ਕਰਨ ਦੀ ਗੱਲ ਕਹੀ ਸੀ|