ਔਕਲੈਂਡ, 23 ਜੁਲਾਈ 2020 – ਪੰਜਾਬੀ ਭਾਈਚਾਰੇ ਲਈ ਖੁਸ਼ੀ ਭਰੀ ਖਬਰ ਹੈ ਕਿ ਹੈਂਡਰਸਨ ਹਾਈਟਸ ‘ਤੇ ਰਹਿੰਦੇ ਸਤਿੰਦਰ ਸਿੰਘ ਚੌਹਾਨ (ਜੇ.ਪੀ.) ਹੁਣ ਮੈਰਿਜ ਸੈਲਬ੍ਰਾਂਟ ਵੀ ਬਣ ਗਏ ਹਨ। ਬੀਤੇ ਦਿਨੀਂ ਇੰਟਰਨਲ ਵਿਭਾਗ ਵੱਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਸ. ਸਤਿੰਦਰ ਸਿੰਘ ਚੌਹਾਨ ਬੰਗਾ ਸ਼ਹਿਰ ਨਾਲ ਸਬੰਧਿਤ ਹਨ ਅਤੇ ਨਵਾਂਸ਼ਹਿਰ ਵਿਖੇ ਵਕਾਲਤ ਕਰਦੇ ਰਹੇ ਹਨ। ਸਾਲ 2003 ਤੋਂ ਉਹ ਨਿਊਜ਼ੀਲੈਂਡ ਆਏ ਹੋਏ ਹਨ। ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਹ ਟ੍ਰਸਟੀ ਹਨ ਅਤੇ ਅਕਸਰ ਸਟੇਜ ਸੰਚਾਲਨ ਕਰਦੇ ਹਨ।
ਮੈਰਿਜ ਸੈਲੀਬ੍ਰਾਂਟ ਦੀ ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ ਸਿਵਲ ਯੂਨੀਅਨ ਐਕਟ 2004 ਦੇ ਸੈਕਸ਼ਨ 26 ਅਧੀਨ ਕੀਤੀ ਜਾਂਦੀ ਹੀ। ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰਾਂਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰਾਂਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਫਾਰਮਾਂ ਉਤੇ ਆਪਣੇ ਦਸਤਖਤ ਕਰਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ। ਮੈਰਿਜ ਸੈਲੀਬ੍ਰਾਂਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ ‘ਬਰਥ, ਡੈਥ ਅਤੇ ਮੈਰਿਜ਼ਜ’ ਵਿਭਾਗ ਨੂੰ ਕਰਾਉਣ ਲਈ ਜਰੂਰੀ ਕਦਮ ਪੂਰੇ ਕਰਦਾ ਹੈ।
ਵਧਾਈਆਂ: ਸਤਿੰਦਰ ਸਿੰਘ ਚੌਹਾਨ ਹੋਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵਤੇਜ ਸਿੰਘ ਖੁਰਾਣਾ, ਕੁਲਦੀਪ ਸਿੰਘ ਅਰੋੜਾ, ਡਾ. ਕੁਲਦੀਪ ਸਿੰਘ, ਆਗਿਆਪਾਲ ਸਿੰਘ ਬਜਾਜ, ਸੁਰਜੀਤ ਸਿੰਘ, ਦਵਿੰਦਰ ਸਿੰਘ ਮਠਾਰੂ, ਜਸਵਿੰਦਰ ਸਿੰਘ, ਓਨਿਲ ਗੁਲਾਟੀ ਅਤੇ ਰਾਜੇਸ਼ ਮਹਿਤਾ ਵੱਲੋਂ ਵਧਾਈ ਭੇਜੀ ਗਈ ਹੈ। ਪੰਜਾਬੀ ਹੈਰਲਡ ਟੀਮ ਵੱਲੋਂ ਵੀ ਸਤਿੰਦਰ ਸਿੰਘ ਚੌਹਾਨ ਹੋਰਾਂ ਨੂੰ ਬਹੁਤ ਬਹੁਤ ਵਧਾਈ।