• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਨਿਊਜ਼ੀਲੈਂਡ ‘ਚ ਨਸ਼ਾ ਦਰਾਮਦਗੀ ਦੇ ਦੋਸ਼ੀ 24 ਸਾਲਾ ਕੈਨੇਡੀਅਨ ਪੰਜਾਬੀ ਨੂੰ 9 ਸਾਲ ਦੀ ਜੇਲ੍ਹ

Asli Punjabi by Asli Punjabi
July 17, 2020
in World
0
ਨਿਊਜ਼ੀਲੈਂਡ ‘ਚ ਨਸ਼ਾ ਦਰਾਮਦਗੀ ਦੇ ਦੋਸ਼ੀ 24 ਸਾਲਾ ਕੈਨੇਡੀਅਨ ਪੰਜਾਬੀ ਨੂੰ 9 ਸਾਲ ਦੀ ਜੇਲ੍ਹ
587
SHARES
3.3k
VIEWS
Share on FacebookShare on TwitterShare on Whatsapp

ਔਕਲੈਂਡ, 17 ਜੁਲਾਈ 2020 – ਸਮੁੰਦਰ ਦੇ ਇਕ ਕਿਨਾਰੇ ਕੁਦਰਤੀ ਦੀ ਸੁੰਦਰਤਾ ਨਾਲ ਪਾਣੀ ਉਤੇ ਤੈਰਦੇ ਮੁਲਕ ਧਰਾਤਲ ਸਰਹੱਦ ਤੋਂ ਮੁਕਤ ਦੇਸ ਨਿਊਜ਼ੀਲੈਂਡ ਦੇ ਵਿਚ ਨਸ਼ਿਆਂ ਦੀ ਐਂਟਰੀ ਇਕ ਵੱਡਾ ਅਪਰਾਧ ਹੈ। ਪਰ ਨਸ਼ਿਆਂ ਦਾ ਸੌਦਾਗਰ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਕੇ ਇਸਨੂੰ ਦੇਸ਼ ਅੰਦਰ ਪੁੱਜਦਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਸ ਤਰ੍ਹਾਂ ਦੇ ਇਕ ਮਾਮਲੇ ਵਿਚ ਕੈਨੇਡਾ ਦੇ ਨਾਗਰਿਕ ਅਤੇ ਪਰ ਨਿਊਜ਼ੀਲੈਂਡ ਰਹਿੰਦੇ ਹਰਪ੍ਰੀਤ ਲਿੱਧੜ (24) ਨੂੰ ਔਕਲੈਂਡ ਹਾਈ ਕੋਰਟ ਵੱਲੋਂ 9 ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਦੀ ਸਜਾ ਸੁਣਾਈ ਗਈ ਹੈ।

ਨਸ਼ਾ ਤਸਕਰਾਂ ਦੇ ਵਿਚ ਹਰਪ੍ਰੀਤ ਲਿੱਧੜ ਦਾ ਇਹ ਰੋਲ ਸੀ ਕਿ ਉਸਨੇ ਨਸ਼ੇ ਦੀ ਖੇਪ ਪ੍ਰਾਪਤ ਕਰਨੀ ਹੈ, ਸਟੋਰ ਕਰਨੀ ਹੈ ਅਤੇ ਰੀਪੈਕ ਕਰਕੇ ਦੁਬਾਰਾ ਵੰਡਣੀ ਹੈ। ਇਹ ਕਲਾਸ-ਏ ਦਾ ਮੈਥਾਫੇਟਾਮਿਨ (ਸਿੰਥੈਟਿਕ ਨਸ਼ਾ) 14 ਕਿਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿਲੋਗ੍ਰਾਮ ਤੱਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਦੇ ਵਿੱਚ ਲੁਕੋ ਕੇ ਇੱਥੇ ਮੰਗਵਾਇਆ ਸੀ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿਚ ਦੋ ਹੋਰ ਕੈਨੇਡੀਅਨ ਵੀ ਸ਼ਾਮਿਲ ਪਾਏ ਗਏ ਸਨ।

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

ਇਸ ਮਾਮਲੇ ਵਿਚ ਹਰਪ੍ਰੀਤ ਲਿੱਧੜ ਦੇ ਉਤੇ 14 ਕਿਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ। ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸਦੀ ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ। ਜਾਂਚ ਦੇ ਵਿਚ ਅੰਤਰਰਾਸ਼ਟਰੀ ਗ੍ਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸਨੂੰ ਹਾਈ ਰਿਸਕ ਸ਼੍ਰੇਣੀ ਵਿਚ ਰੱਖ ਕੇ ਜਾਂਚ ਕੀਤੀ ਗਈ ਸੀ। ਪਿਛਲੇ ਸਾਲ 6 ਸਤੰਬਰ ਨੂੰ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ।

ਇਸ ਸ਼ਿਪ ਦੇ ਵਿਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਦੇ ਵਿਚ 8 ਕਿਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰੱਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ ਨੇ ਉਸ ਸਮੇਂ ਇਸ ਜਾਂਚ-ਪੜ੍ਹਤਾਲ ਦੇ ਵਿਚ ਹਿੱਸਾ ਲਿਆ ਸੀ ਤੇ ਔਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿਚ ਵੀ 15 ਕਿਲੋਮਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ। ਨਿਊਜ਼ੀਲੈਂਡ ਇਕ ਵਧੀਆ ਦੇਸ਼ ਹੈ ਅਤੇ ਇੱਥੇ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦਾ ਨਾਂਅ ਆ ਜਾਣਾ ਸੱਚਮੁੱਚ ਬਹੁਤ ਹੀ ਹੈਰਾਨੀ ਭਰਿਆ ਹੈ।
ਹਰਪ੍ਰੀਤ ਦੇ ਇਸ ਦਾਅਵੇ ਉਹ ਅਪਰਾਧ ਵਿੱਚ ‘ਧੋਖਾ ਖਾ ਗਿਆ’ ਸੀ ਅਤੇ ਉਸ ਨੂੰ ਕਮਿਊਨਿਟੀ ਵਿੱਚ ਮੈਥਾਮਫੇਟਾਮਾਈਨ ਦੇ ਖ਼ਤਰਿਆਂ ਦਾ ਕੋਈ ਪਤਾ ਨਹੀਂ ਸੀ।

ਮਾਣਯੋਗ ਜੱਜ ਡੱਫੀ ਨੇ ਹਰਪ੍ਰੀਤ ਲਿੱਧੜ ਨੂੰ ਸ਼ੁਰੂਆਤ ਵਿੱਚ ਪਹਿਲਾਂ 15 ਸਾਲ ਤੇ 6 ਮਹੀਨੇ ਦੀ ਸਜਾ ਸੁਣਾਈ ਸੀ ਪਰ ਫਿਰ ਉਸ ਨੇ ਘਟਾਉਣ ਵਾਲੇ ਕਾਰਨਾਂ ਨੂੰ ਦੱਸਣ ‘ਤੇ 10% ਦੀ ਛੋਟ ਦਿੱਤੀ ਜਿਸ ਵਿੱਚ ਪੂਰਵ ਚੰਗੇ ਚਰਿੱਤਰ ਅਤੇ ਪਹਿਲਾਂ ਕੋਈ ਦੋਸ਼ ਨਹੀਂ ਹੋਣਾ ਸੀ। ਕੈਨੇਡਾ ਅਧਾਰਿਤ ਪਰਿਵਾਰ ਸਮੇਤ ਹਮਾਇਤ ਕਰਨ ਵਾਲੇ ਲੋਕਾਂ ਵੱਲੋਂ ਅਦਾਲਤ ਨੂੰ ਕਈ ਪੱਤਰ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਲਿੱਧੜ ਦੀ ਨੌਜਵਾਨ ਉਮਰ, ਭੋਲੇਪਣ ਅਤੇ ਜੀਵਨ ਤਜਰਬੇ ਦੀ ਘਾਟ, ਪਛਤਾਵਾ ਅਤੇ ਮੁਸ਼ਕਲਾਂ ਦੇ ਲਈ 5% ਦੀ ਛੋਟ ਦਿੱਤੀ। ਜਿਸ ਨੂੰ ਜੇਲ੍ਹ ਵਿੱਚ ਬਿਨਾ ਕਿਸੇ ਪਰਸਨਲ ਸਪੋਰਟ ਦੇ ਇੱਕ ਵਿਦੇਸ਼ੀ ਨਾਗਰਿਕ ਦੇ ਰੂਪ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ, ਕੋਵਿਡ -19 ਸਰਹੱਦੀ ਪਾਬੰਦੀਆਂ ਦੁਆਰਾ ਵਧੇਰੇ ਮੁਸ਼ਕਲ ਬਣਾ ਦਿੱਤਾ ਗਿਆ। ਹਰਪ੍ਰੀਤ ਲਿੱਦੜ ਦੀ ਦੋਸ਼ੀ ਪਟੀਸ਼ਨ ‘ਤੇ ਵੀ 25% ਦੀ ਛੋਟ ਦਿੱਤੀ ਗਈ ਸੀ, ਉਸ ਦੀ ਕੁੱਲ ਸਜ਼ਾ 9 ਸਾਲ ਅਤੇ 3 ਮਹੀਨੇ ਕੈਦ ਦੀ ਹੈ। ਜਸਟਿਸ ਡੱਫੀ ਨੇ ਘੱਟੋ-ਘੱਟ ਕੈਦ ਦੀ ਮਿਆਦ ਨਿਰਧਾਰਿਤ ਨਹੀਂ ਕੀਤੀ, ਭਾਵ ਲਿੱਦੜ ਆਪਣੀ ਸਜ਼ਾ ਦੇ ਤੀਸਰੇ ਸਾਲ (ਇੱਕ ਤਿਹਾਈ ਦੀ ਸਜ਼ਾ) ਦੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਲਈ ਯੋਗ ਹੋਵੇਗਾ। ਪੈਰੋਲ ਮਿਲਣ ਤੋਂ ਬਾਅਦ ਹੀ ਉਸ ਨੂੰ ਦੇਸ਼ ‘ਚੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।

Previous Post

ਬਿਹਾਰ ਵਿੱਚ 264 ਕਰੋੜ ਦੀ ਲਾਗਤ ਨਾਲ ਬਣਿਆ ਪੁਲ 29 ਦਿਨਾ ਵਿੱਚ ਹੋਇਆ ਢਹਿ-ਢੇਰੀ

Next Post

ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ 19 ਜੁਲਾਈ ਨੂੰ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ 19 ਜੁਲਾਈ ਨੂੰ

ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ 19 ਜੁਲਾਈ ਨੂੰ

Recommended

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਬਠਿੰਡਾ, ਰਾਜਪੁਰਾ ਅਤੇ ਵਜ਼ੀਰਾਬਾਦ ਵਿਖੇ ਬਣਨਗੇ ਵੱਡੇ ਫਾਰਮਾ ਉਦਯੋਗਿਕ ਪਾਰਕ: ਸੁੰਦਰ ਸ਼ਾਮ ਅਰੋੜਾ

February 17, 2021
ਬਲੋਂਗੀ ਵਿੱਚ ਚਲ ਰਹੀਆਂ ਉਸਾਰੀਆਂ ਤੇ ਚਲਿਆ ਗਮਾਡਾ ਦਾ ਪੀਲ ਪੰਜਾ ਤੋੜਭੰਨ ਦੌਰਾਨ ਇਕੱਠੇ ਹੋਏ ਲੋਕਾਂ ਨੇ ਗਮਾਡਾ ਅਧਿਕਾਰੀਆਂ ਤੇ ਲਗਾਏ ਰਿਸ਼ਵਤਖੋਰੀ ਦੇ ਇਲਜਾਮ, ਗਮਾਡਾ ਅਧਿਕਾਰੀਆਂ ਨੇ ਦੋਸ਼ ਨਕਾਰੇ

ਬਲੋਂਗੀ ਵਿੱਚ ਚਲ ਰਹੀਆਂ ਉਸਾਰੀਆਂ ਤੇ ਚਲਿਆ ਗਮਾਡਾ ਦਾ ਪੀਲ ਪੰਜਾ ਤੋੜਭੰਨ ਦੌਰਾਨ ਇਕੱਠੇ ਹੋਏ ਲੋਕਾਂ ਨੇ ਗਮਾਡਾ ਅਧਿਕਾਰੀਆਂ ਤੇ ਲਗਾਏ ਰਿਸ਼ਵਤਖੋਰੀ ਦੇ ਇਲਜਾਮ, ਗਮਾਡਾ ਅਧਿਕਾਰੀਆਂ ਨੇ ਦੋਸ਼ ਨਕਾਰੇ

June 14, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In