ਫਰੀਦਕੋੋਟ, 15 ਜੁਲਾਈ 2020 – ਮਿਸ ਪੂਨਮ ਸਿੰਘ ਪੀ.ਸੀ.ਐਸ. ਨੇ ਐਸ.ਡੀ.ਐਮ ਫਰੀਦਕੋੋਟ ਵਜੋੋ ਬੀਤੇ ਦਿਨੀਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ 2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਹਨ, ਜਿੰਨਾ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਸਹਾਇਕ ਕਮਿਸ਼ਨਰ ਜਨਰਲ ਦੇ ਤੌੌਰ ਤੇ ਅੰਮ੍ਰਿਤਸਰ ਤੋੋਂ ਕੀਤੀ। ਇਸ ਉਪਰੰਤ ਉਹ ਐਸ.ਡੀ.ਐਮ. ਸਰਦੂਲਗੜ੍ਹ , ਐਸ.ਡੀ.ਐਮ. ਅਬੋੋਹਰ, ਸਹਾਇਕ ਕਮਿਸ਼ਨਰ ਜਨਰਲ ਫਾਜ਼ਿਲਕਾ ਅਤੇ ਐਸ.ਡੀ.ਐਮ ਗੁਰੂਹਰਸਾਏ ਰਹੇ। ਉਨ੍ਹਾਂ ਨੂੰ ਪ੍ਰਸਾਸ਼ਨਿਕ ਅਹੁਦਿਆਂ ਤੇ ਕੰਮ ਕਰਨ ਦਾ ਵਧੀਆ ਤਜੁਰਬਾ ਹੈ।
ਐਸ.ਡੀ.ਐਮ. ਮਿਸ ਪੂਨਮ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੋਕਾਂ ਦੀਆਂ ਸੇਵਾਵਾਂ ਲਈ ਹਰ ਸਮੇਂ ਹਾਜ਼ਰ ਸਨ। ਉਹ ਖੁਦ ਜਾ ਕੇ ਫਰੀਦਕੋੋਟ ਸ਼ਹਿਰ ਅਤੇ ਪਿੰਡਾਂ ਵਿੱਚ ਲੋੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਵਿਕਾਸ ਕਾਰਜਾਂ ਲਈ ਤੇਜੀ ਲਿਆਉਣ ਲਈ ਸਬੰਧਤ ਕੰਪਨੀ ਨੂੰ ਆਦੇਸ਼ ਦਿੱਤੇ ਜਾਣਗੇ। ਕੋੋਵਿਡ-19 ਤੋੋਂ ਬਚਾਅ ਲਈ ਮਾਸਕ ਪਾਉਣ, ਹੱਥ ਧੋੋਣ, ਸਮੇਂ ਸਮੇਂ ਤੇ ਸਮਾਜਿਕ ਦੂਰੀ ਬਨਾਉਣ ਲਈ ਜਿੱਥੇ ਜਾਗਰੂਕ ਕੀਤਾ ਜਾਵੇਗਾ ਉੱਥੇ ਹੀ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਨੁਸਾਰ 5 ਤੋੋਂ ਵੱਧ ਵਿਅਕਤੀਆਂ ਦੇ ਇਕੱਠੇ ਹੋੋਣ, ਵਿਆਹ ਸਮਾਗਮਾਂ ਲਈ 30 ਬੰਦੇ ਅਤੇ ਸ਼ੋੋਕ ਸਮਾਗਮਾਂ ਤੇ 20 ਬੰਦੇ ਤੋੋਂ ਵੱਧ ਇਕੱਠ ਹੋੋਣ ਤੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋੋਨਾ ਦੀ ਰੋੋਕਥਮਾ ਲਈ ਸਹਿਯੋੋਗ ਦੇਣ ਤਾਂ ਜ਼ੋੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਿਆ ਜਾ ਸਕੇ।
ਉਨ੍ਹਾਂ ਇਹ ਕਿਹਾ ਕਿ ਪੰਜਾਬ ਸਰਕਾਰ ਦੀਆਂ ਗ਼ਰੀਬ ਪੱਖੀ ਅਤੇ ਵਿਕਾਸ ਨੀਤੀਆਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ‘ਘਰ-ਘਰ ਰੋਜ਼ਗਾਰ’, ਸਮਾਰਟ ਵਿਲੇਜ ਮੁਹਿੰਮ, ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ, ਸਰਬੱਤ ਸਿਹਤ ਬੀਮਾ ਯੋਜਨਾ, ਪੈਨਸ਼ਨਾਂ, ਡੈਪੋ, ਬਡੀ, ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਅਤੇ ਹੋਰ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਹੇਠ ਜ਼ਿਲੇ ਵਿੱਚ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਪੱਧਰ ‘ਤੇ ਗਤੀਵਿਧੀਆਂ ਚੱਲ ਰਹੀਆਂ ਹਨ ਜਿਨਾ ਨੂੰ ਅਗੋਂ ਹੋਰ ਤੇਜ਼ ਕੀਤਾ ਜਾਵੇਗਾ।