ਨਵੀਂ ਦਿੱਲੀ, 15 ਜੁਲਾਈ, 2020 : ਭਾਰਤ ਦੇ ਚੋਣ ਕਮਿਸ਼ਨਰ ਅਸ਼ੋਕ ਲਾਵਾਸਾ ਜੋ ਚੋਣ ਕਮਿਸ਼ਨਰ ਦੇ ਅਗਲੇ ਮੁਖੀ ਬਣਨ ਲਈ ਸਭ ਤੋਂ ਮੂਹਰਲੀ ਕਤਾਰ ਵਿਚ ਸਨ, ਨੇ ਚੋਣ ਕਮਿਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਏਸ਼ੀਆਈ ਵਿਕਾਸ ਬੈਂਕ (ਏ ਡੀ ਪੀ) ਦਾ ਪ੍ਰਾਈਵੇਟ ਖੇਤਰ ਦੇ ਅਪਰੇਸ਼ਨ ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਏਸ਼ੀਆਈ ਵਿਕਾ ਬੈਂਕ ਵਿਚ ਨੌਕਰੀ ਮਿਲ ਗਈ ਹੈ।
ਲਾਵਾਸ ਚੋਣ ਕਮਿਸ਼ਨਰ ਵਜੋਂ ਅਸਤੀਫਾ ਦੇਣ ਵਾਲੇ ਦੂਜੇ ਵਿਅਕਤੀ ਹੋਣਗੇ। ਇਸ ਤੋਂ ਪਹਿਲਾਂ 1973 ਵਿਚ ਤਤਕਾਲੀ ਚੋਣ ਕਮਿਸ਼ਨਰ ਨਾਗੇਂਦਰ ਸਿੰਘ ਨੂੰ ਕੌਮਾਂਤਰੀ ਨਿਆਂ ਅਦਾਲਤ ਦਾ ਹੇਗ ਵਿਚ ਜੱਜ ਨਿਯੁਕਤ ਕੀਤਾ ਗਿਆ ਸੀ। ਲਾਵਾਸਾ ਦਿਵਾਕਰ ਗੁਪਤਾ ਦੀ ਥਾਂ ਲੈਣਗੇ।