ਫਾਜ਼ਿਲਕਾ 13 ਜੁਲਾਈ : ਜਿਲ੍ਹਾ ਫਾਜ਼ਿਲਕਾ ਵਿੱਚ ਤਿੰਨ ਹੋਰ ਵਿਅਕਤੀਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।ਖੂਈਖੇੜਾ ਨਿਵਾਸੀ 43 ਸਾਲਾ ਵਿਅਕਤੀ ਤ੍ਰਿਪੁਰਾ ਤੋਂ ਪਰਤਿਆ ਹੈ ।
ਮਾਹੂਆਣਾ ਨਿਵਾਸੀ 23 ਸਾਲਾ ਵਿਅਕਤੀ ਦੀ ਕੋਈ ਵੀ ਟ੍ਰੈਵਲਿੰਗ ਹਿਸਟਰੀ ਨਹੀਂ ਹੈ ।ਤੀਜਾ ਵਿਅਕਤੀ ਨਵੀਂ ਸਬਜ਼ੀ ਮੰਡੀ ਅਬੋਹਰ ਨਾਲ ਸਬੰਧਿਤ ਹੈ ।
24 ਸਾਲਾ ਇਹ ਵਿਅਕਤੀ ਬਿਹਾਰ ਤੋਂ ਪਰਤਿਆ ਹੈ ।ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਅਨੁਸਾਰ ਇਹਨਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਜਲਾਲਾਬਾਦ ਵਿੱਚ ਤਬਦੀਲ ਕਰ ਕੇ ਹੁਣ ਦਾ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ ।ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫੋਰਮੇਸ਼ਨ ਅਧਿਕਾਰੀ ਸ਼੍ਰੀ ਅਨਿਲ ਧਾਮੂ ਅਨੁਸਾਰ ਜਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਹਰ ਸੰਭਵ ਯਤਨ ਕਰ ਰਿਹਾ ਹੈ ।