ਗੁਰਦਾਸਪੁਰ : ਬਟਾਲਾ ਦੇ ਪਿੰਡ ਕੁਤਬੀ ਨੰਗਲ ਵਿੱਚ ਇੱਕ ਘਰ ਵਿੱਚੋਂ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਤਰਫੋਂ ਛਾਪਾ ਮਾਰ ਕੇ ਕਰੀਬ 340 ਸ਼ਰਾਬ ਦੀਆਂ ਬੋਤਲਾਂ ਕਾਬੂ ਕੀਤੀਆਂ ਹਨ। ਸਿਵਿਲ ਲਾਈਨ ਦੇ ਥਾਣੇ ਦੇ ਐਸਐਚਓ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਅਜਨਾਲਾ ਤੋਂ ਦੋ ਗੱਡੀਆਂ ਵਿਚ ਸ਼ਰਾਬ ਲਿਆਈ ਗੲ ਹੈ, ਜਿਸ ‘ ਤੇ ਛਾਪਾ ਮਾਰ ਕੇ ਘਰ ਤੋਂ ਵੱਖ-ਵੱਖ ਬ੍ਰਾਂਡ ਦੀਆਂ ਕਰੀਬ 340 ਬੋਤਲਾਂ ਕਾਬੂ ਕੀਤੀਆਂ ਗਈਆਂ ਹਨ। ਐਸਐਚਓ ਨੇ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।