ਚੰਡੀਗੜ੍ਹ, 28 ਮਾਰਚ, 2025: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ’ਜ਼ਬਰ ਵਿਰੋਧੀ ਦਿਵਸ’ ਮਨਾਇਆ ਜਾ ਰਿਹਾ ਹੈ ਤੇ ਸਾਰੇ ਜ਼ਿਲ੍ਹਿਆਂ ਵਿਚ ਡੀ ਸੀ ਦਫਤਰਾਂ ਦੇ ਬਾਹਰ ਸਵੇਰੇ 11.00 ਤੋਂ ਦੁਪਹਿਰ ਬਾਅਦ 3.00 ਵਜੇ ਤੱਕ 4 ਘੰਟੇ ਲਈ ਰੋਸ ਧਰਨੇ ਦਿੱਤੇ ਜਾਣਗੇ ਤੇ ਰਾਸ਼ਟਰਪਤੀ ਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।
ਇਹ ਰੋਸ ਧਰਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਮੋਰਚਿਆਂ ’ਤੇ ਕੀਤੀ ਧੱਕੇਸ਼ਾਹੀ ਦੇ ਖਿਲਾਫ ਦਿੱਤੇ ਜਾ ਰਹੇ ਹਨ।