ਮਾਲੇਰਕੋਟਲਾ,5 ਮਾਰਚ 2025-ਗਾਂਧੀ ਪਰਿਵਾਰ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਅਤੇ ਅਮੇਠੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਕਿਸ਼ੋਰੀ ਲਾਲ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨ ਲਈ ਆਪਣੇ ਜੱਦੀ ਸ਼ਹਿਰ ਮਾਲੇਰਕੋਟਲਾ ਪਹੁੰਚੇ । ਜਿੱਥੇੇ ਉਨਾਂ ਦਾ ਸ਼ਾਨਦਾਰ ਸਵਾਗਤ ਉਹਨਾਂ ਦੇ ਸਾਹਿਪਾਠੀਆਂ ਵੱਲੋਂ ਉਦਯੋਗਪਤੀਆਂ ਸੰਜੀਵ ਕਿੱਟੀ ਚੋਪੜਾ ਅਤੇ ਸਾਬਕਾ ਕੌਂਸਲਰ ਜਗਦੀਸ਼ ਕੁਮਾਰ ਜੱਗੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਅਸ਼ਵਨੀ ਕੁਮਾਰ ਸਕੂਲ ਸਟਾਫ ਅਤੇ ਦੀ ਅਗਵਾਈ ਵਿੱਚ ਕੀਤਾ ਗਿਆ। ਮਿੱਠ ਵਰਤਾ ਅਤੇ ਨਿਮਰ ਸੁਭਾਅ ਦੇ ਮਾਲਕ ਕਿਸ਼ੋਰੀ ਲਾਲ ਅਮੇਠੀ ਤੋਂ ਸੰਸਦ ਮੈਂਬਰ ਬਣਨ ਉਪਰੰਤ ਪਹਿਲੀ ਵਾਰ ਮਾਲੇਰਕੋਟਲਾ ਵਿਖੇ ਪਹੁੰਚੇ।
ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਭਵਿੱਖ ‘ਚ ਅੱਗੇ ਵੱਧਣ ਲਈ ਪ੍ਰੇਰਿਤ ਕਰਦਿਆਂ ਆਪਣੇ ਪੁਰਾਣੇ ਦੋਸਤਾਂ ਨਾਲ ਸਕੂਲ ਦੀਆਂ ਯਾਂਦਾ ਤਾਜ਼ਾ ਕੀਤੀਆਂ।ਡਾ.ਰਾਕੇਸ਼ ਕੁਮਾਰ ਅਰੋੜਾ ਨੇ ਸ੍ਰੀ ਕਿਸ਼ੋਰੀ ਲਾਲ ਸ਼ਰਮਾ ਨੂੰ ਜੀ ਆਇਆ ਆਖਦਿਆ ਸਕੂਲ ਦੀਆ ਮੰਗਾ ਤੋ ਜਾਣੂ ਕਰਵਾਇਆ।ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਨੇ ਸ੍ਰੀ ਕਿਸ਼ੋਰੀ ਲਾਲ ਸ਼ਰਮਾ ਦੀਆ ਸਿਆਸੀ ਖੇਤਰ ‘ਚ ਕੀਤੀਆ ਪ੍ਰਾਪਤੀਆ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਸ੍ਰੀ ਕਿਸ਼ੋਰੀ ਲਾਲ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਨਿਸ਼ਾਨਾ ਮਿੱਥ ਕੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ। ਸ੍ਰੀ ਸ਼ਰਮਾ ਨੇ ਵਿਦਿਆਰਥੀਆ ਨੂੰ ਅਧਿਆਪਕਾ ਅਤੇ ਮਾਪਿਆ ਦਾ ਸਤਿਕਾਰ ਕਰਨ, ਦੀ ਅਪੀਲ ਕੀਤੀ। ਸ੍ਰੀ ਕਿਸ਼ੋਰੀ ਲਾਲ ਸ਼ਰਮਾ ਆਪਣੇ ਸਕੂਲੀ ਜੀਵਨ ਦੀਆ ਯਾਦਾ ਸਾਝੀਆ ਕਰਦਿਆ ਤੇ ਆਪਣੇ ਅਧਿਆਪਕਾ, ਸਹਿਪਾਠੀਆ, ਮਦਦਗਾਰਾ ਨੂੰ ਯਾਦ ਕਰਦਿਆ ਭਾਵੁਕ ਹੋ ਗਏ। ਉਹਨਾਂ ਇਸ ਮੌਕੇ ਤੇ ਮੁਸਲਿਮ ਭਾਈਚਾਰੇ ਦੇ ਚੱਲ ਰਹੇ ਪਵਿੱਤਰ ਮਹੀਨੇ ਰਮਜਾਨ ਉਲ ਮੁਬਾਰਕ ਦੀਆਂ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਸ਼ਹਿਰ ਦਾ ਉਨਾਂ ਦੇ ਜੀਵਨ ‘ਤੇ ਗਹਿਰਾ ਅਸਰ ਪਿਆ ਹੈ। ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾ ਕਿਹਾ ਕਿ ਅਧਿਆਪਕ ਆਪਣੀ ਔਲਾਦ ਦੀ ਤਰ੍ਹਾ ਵਿਦਿਆਰਥੀਆ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾ ਦੀ ਅਗਵਾਈ ਕਰਨ ਸ੍ਰੀ ਸ਼ਰਮਾ ਨੇ ਪ੍ਰਬੰਧਕ ਕਮੇਟੀ ਨੂੰ ਸਕੂਲ ਦੀਆ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਉਨਾਂ ਦੀ ਪਤਨੀ ਕਿਰਨ ਬਾਲਾ ਸ਼ਰਮਾ, ਬੇਟੀ ਅੰਜਲੀ ਸ਼ਰਮਾ ਅਤੇ ਭਰਾ ਪ੍ਰੇਮ ਕੁਮਾਰ ਸ਼ਰਮਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਕਿੱਟੀ ਚੋਪੜਾ,ਸਾਬਕਾ ਕੌਂਸਲਰ ਜਗਦੀਸ਼ ਕੁਮਾਰ ਜੱਗੀ, ਸਾਬਕਾ ਪ੍ਰਧਾਨ ਨਗਰ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ, ਸਾਬਕਾ ਕੌਸਲਰ ਦਰਸ਼ਨ ਪਾਲ ਰਿਖੀ, ਕਾਮਰੇਡ ਸੁਲੇਮਾਨ ਜੋਸ਼, ਹੰਸ ਰਾਜ ਮਹਿਰਾ, ਜਗਤ ਕਥੂਰੀਆ,ਕੌਸਲਰ ਫ਼ਾਰੂਕ ਅਨੁਸਾਰੀ, ਪ੍ਰਿੰਸੀਪਲ ਵਿਜੇ ਕੁਮਾਰ, ਸੰਜੀਵ ਸੂਦ ਆਦਿ ਹਾਜ਼ਰ ਸਨ। ਮੰਚ ਸੰਚਾਲਨ ਪ੍ਰਿੰਸੀਪਲ ਸ੍ਰੀ ਕੇ.ਕੇ. ਮੋਦੀ ਨੇ ਬਾਖੂਬੀ ਕੀਤਾ।