ਚੰਡੀਗੜ੍ਹ, 11 ਜੁਲਾਈ 2020 – ਜੰਮੂ ਕਸ਼ਮੀਰ ਦੇ ਗੁਰਦੁਆਰਿਆਂ ਵਿੱਚ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਜ਼ਰੀਏ ਵੀਡੀੳ ਸੰਦੇਸ਼ ਜਾਰੀ ਕਰਦਿਆਂ ਸਾਂਝੀ ਕੀਤੀ।
ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ ਸਬੰਧ ‘ਚ ਧੰਨਵਾਦ ਕਰਦਿਆਂ ਕਿਹਾ ਕਿ, ‘ਕੋਵਿਡ ਮਹਾਂਮਾਰੀ ਦੌਰਾਨ ਜੰਮੂ ਕਸ਼ਮੀਰ ਵਿਚਲੀਆਂ ਗੁਰਦੁਆਰਾ ਕਮੇਟੀਆਂ ਦੀ 5 ਸਾਲਾ ਕਾਰਜਕਾਰ ਖਤਮ ਹੋ ਗਿਆ ਸੀ ਅਤੇ ਕੋਰੋਨਾ ਕਾਰਨ ਕਿਸੇ ਵੀ ਹਾਲਾਤਾਂ ‘ਚ ਚੋਣਾਂ ਨਹੀਂ ਸੀ ਹੋ ਸਕਦੀਆਂ ਜਿਸ ਕਾਰਨ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਦੀ ਬੇਨਤੀ ਨੂੰ ਅਮਿਤ ਸ਼ਾਹ ਕੋਲ ਰੱਖਿਆ ਅਤੇ ਗ੍ਰਹਿ ਮੰਤਰੀ ਦੁਆਰਾ ਜੰਮੂ ਅਤੇ ਕਸ਼ਮੀਰ ਵਿਚਲੀਆਂ 10-10 ਕਮੇਟਿਆਂ ਦੀ ਟੈਨਿਓਰ 3 ਮਹੀਨੇ ਲਈ ਵਧਾ ਦਿੱਤੀ ਹੈ ਜਿਸ ਦੌਰਾਨ ਉਹ ਚੋਣ ਪ੍ਰਕਿਰਿਆ ਪੂਰੀ ਕਰਨਗੇ ਅਤੇ ਚੋਣਾਂ ਰਾਹੀਂ ਹੀ ਕਮੇਟੀਆਂ ਬਣਨਗੀਆਂ। ਹੋਰ ਕਿਸੇ ਤਰੀਕੇ ਨਾਲ ਕਮੇਟੀਆਂ ਨਹੀਂ ਚਲਾਈਆਂ ਜਾਣਗੀਆਂ।’
ਸੁਖਬੀਰ ਬਾਦਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਅੱਜ ਸਵੇਰੇ ਹੀ ਉਨ੍ਹਾਂ ਨੂੰ ਫੋਨ ਕਰ ਇਸ ਮਸਲੇ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਨੇ। ਇਥੇ ਹੀ ਸੁਖਬੀਰ ਨੇ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਦਾ ਵੀ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਤੱਕ ਇਸ ਮਸਲੇ ਨੂੰ ਪਹੁੰਚਾਇਆ।