ਮਾਲੇਰਕੋਟਲਾ, 24 ਫ਼ਰਵਰੀ (ਇਸਮਾਈਲ ਏਸ਼ੀਆ)-ਡਰੱਗ ਇੰਸਪੈਕਟਰ ਮਾਲੇਰਕੋਟਲਾ ਨਵਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਲੇਰਕੋਟਲਾ ਹੋਲਸੇਲ ਕੈਮਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਮੁਹੰਮਦ ਯਾਸੀਨ ਪੰਜਾਬ ਮੈਡੀਕਲ ਏਜੰਸੀ ਦੀ ਅਗਵਾਈ ਹੇਠ ਮਹਾਰਾਜਾ ਪੈਲੈਸ ਵਿਖੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੋਲਸੇਲ ਕੈਮਿਸਟਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਨੂੰ ਬੁੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਲਸੇਲ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਮੁਹੰਮਦ ਯਾਸੀਨ ਅਤੇ ਜ਼ਿਲ੍ਹਾ ਪ੍ਰਧਾਨ ਮਨਸੂਰ ਆਲਮ ਨੇ ਹਾਜ਼ਰੀਨ ਨੂੰ ਨਸ਼ਿਆਂ ਅਤੇ ਗ਼ੈਰ ਕਾਨੂੰਨੀ ਦਵਾਈਆਂ ਨੂੰ ਲੈ ਕੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਆਪਣੇ ਕੀਮਤੀ ਵਿਚਾਰ ਅਤੇ ਹੈਲਥ ਵਿਭਾਗ ਨਾਲ ਸਬੰਧਤ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਰੇ ਹੋਲਸੇਲਰਾਂ ਨੂੰ ਆਪਣਾ ਰਿਕਾਰਡ ਸਮੇਂ ਅਨੁਸਾਰ ਸੂਚੀਬੱਧ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਸੂਰ ਆਲਮ, ਪ੍ਰਧਾਨ ਮੁਹੰਮਦ ਯਾਸੀਨ,ਰਵਿੰਦਰ ਜੈਨ, ਮਨੋਜ ਜੈਨ, ਨਾਹਿਦ ਰਿਜ਼ਵਾਨ, ਅਨਵਾਰ ਜੋਸ਼ੀ, ਅਹਿਮਦ ਦੀਨ, ਮੁਹੰਮਦ ਦਿਲਸ਼ਾਦ,ਨਿਊ ਆਰਿਫ਼ ਮੈਡੀਕਲ ਏਜੰਸੀ ਤੋਂ ਡਾਕਟਰ ਬਬਲੀ,ਸਿੰਗਲਾ ਮੈਡੀਕਲ ਹਾਲ,ਨੰਦਨ ਮੈਡੀਕੇਅਰ,ਸਿੰਗਲਾ ਮੈਡੀਕਲ ਸਟੋਰ, ਗੋਇਲ ਫਰਮਾ, ਗੋਲਡਨ ਕਿੰਗ ਫਰਮਾ,ਮਲਿਕ ਮੈਡੀਕਲ ਹਾਲ,ਸੀਨੂ ਮੈਡੀਕਲ ਹਾਲ, ਹਾਂਡਾ ਮੈਡੀਕੋਜ਼, ਜਨਤਾ ਫਰਮਾ, ਮੁਨੀਬ ਆਲਮ, ਫੈਜ਼ਾਨ ਮੈਡੀਕਲ ਏਜੰਸੀ, ਪਾਲ ਮੈਡੀਕਲ ਹਾਲ, ਕਫ਼ ਮੈਡੀਕੋਜ਼ ਆਦਿ ਦੇ ਨੁਮਾਇੰਦੇ ਮੌਜੂਦ ਸਨ।