ਵਾਸ਼ਿੰਗਟਨ ਡੀ ਸੀ, 14 ਫਰਵਰੀ, 2025: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦਾ ਭਾਰਤ ਨਾਲ ਮਿਲਟਰੀ ਵਪਾਰ ਅਨੇਕਾਂ ਬਿਲੀਅਨ ਡਾਲਰ ਵਧੇਗਾ ਤੇ ਉਹਨਾਂ ਦੀ ਸਰਕਾਰ ਨੇ ਭਾਰਤ ਨੂੰ ਐਫ 35 ਲੜਾਕੂ ਜਹਾਜ਼ ਵੇਚਣ ਦਾ ਫੈਸਲਾ ਕੀਤਾ ਹੈ।ਉਹਨਾਂ ਕਿਹਾ ਕਿ ਇਸ ਸਾਲ ਤੋਂ ਹੀ ਅਸੀਂ ਮਿਲਟਰੀ ਸੇਲਜ਼ ਵਿਚ ਵਾਧਾ ਕਰਾਂਗੇ ਤੇ ਅਸੀਂ ਭਾਰਤ ਨੂੰ ਐਫ 35 ਲੜਾਕੂ ਜਹਾਜ਼ ਵੀ ਪ੍ਰਦਾਨ ਕਰਾਂਗੇ। ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।