ਹਰ ਨਵਜੰਮਿਆ ਪੰਜਾਬੀ ਬੱਚਾ 1 ਲੱਖ ਦਾ ਕਰਜ਼ਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 15 ਮਾਰਚ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮਦਿਨ ਮੌਕੇ 117 ਵਿਧਾਨ ਸਭਾਵਾਂ ਪੱਧਰੀ ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਹੋਣਗੀਆ ਜਿਸਦਾ ਉਦੇਸ਼ ਕਾਂਗਰਸ ਭਜਾਓ, ਪੰਜਾਬ ਬਚਾਓ ਹੋਵੇਗਾ। ਰੈਲੀ ਦਾ ਨਾਹਰਾ ਹੋਵੇਗਾ ਕਾਲੇ ਕਾਨੂੰਨੋ ਕੇ ਵਿਰੋਧ ਮੇ, ਬਹੁਜਨ ਸਮਾਜ ਹੈ ਕਰੋਧ ਮੇ, ਜੋਕਿ ਪੰਜਾਬ ਦੇ ਹਰ ਪਿੰਡ ਦੀ ਹਰ ਗਲੀ ਵਿਚ ਗੂੰਜੇਗਾ। ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀ 15 ਮਾਰਚ ਨੂੰ 117 ਵਿਧਾਨ ਸਭਾਵਾਂ ਦੇ 3000 ਤੋਂ ਵੱਧ ਪਿੰਡਾ ਅਤੇ 100 ਤੋਂ ਜਿਆਦਾ ਵੱਡੇ ਸ਼ਹਿਰਾਂ ਤੋਂ ਗੁਜਰੇਗੀ। ਜਿਸ ਵਿਚ ਹਰ ਵਿਧਾਨ ਸਭਾ ਦੇ 30 ਤੋਂ 40 ਪਿੰਡਾਂ ਦਾ ਰੂਟ ਜਿਸ ਵਿਚ ਵਿਚ ਇਕ ਵੱਡਾ ਸ਼ਹਿਰ ਸ਼ਾਮਿਲ ਕਰਕੇ ਰੂਟ ਪਲਾਨ ਕੀਤੇ ਜਾ ਚੁੱਕੇ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦਾ ਵਰਕਰ ਅਤੇ ਲੀਡਰ ਮੋਟਰਸਾਈਕਲ ਹਾਥੀ ਯਾਤਰਾ ਰਾਹੀਂ ਬਸਪਾ ਪ੍ਰਤੀ ਪੰਜਾਬੀਆਂ ਨੂੰ ਲਾਮਬੰਦ ਕਰੇਗਾ।ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਦੇ ਸੰਗਠਨ ਦਾ ਵਿਸਥਾਰ ਢਾਂਚਾ ਬੂਥ ਪੱਧਰ ਤੇ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਪਿਆ ਹੈ ਜੋਕਿ ਆਉਂਦੇ 100 ਦਿਨਾਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਕਾਂਗਰਸ ਸਰਕਾਰ ਦਾ ਨਿਕੰਮਾ ਪ੍ਰਸ਼ਾਸ਼ਨ ਤੇ ਭੈੜੀ ਕਾਰਗੁਜ਼ਾਰੀ ਨਾਲ ਪੰਜਾਬ ਸਿਰ ਪਿਛਲੇ ਚਾਰ ਸਾਲਾਂ ਵਿਚ 90ਹਜ਼ਾਰ ਕਰੋੜ ਤੋਂ ਜਿਆਦਾ ਦਾ ਕਰਜ਼ਾ ਚੜਿਆ ਜੋਕਿ ਹੁਣ ਲਗਭਗ 3ਲੱਖ ਕਰੋੜ ਨੂੰ ਪੁੱਜ ਚੁੱਕਾ ਹੈ, ਇਸ ਪਿੱਛੇ ਅਕਾਲੀ ਭਾਜਪਾ ਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ ਹਨ। ਅੱਜ ਹਰ ਪੰਜਾਬੀ ਸਿਰ ਇਕ ਲੱਖ ਦਾ ਕਰਜ਼ਾ ਹੀ ਨਹੀਂ ਸਗੋਂ ਪੰਜਾਬ ਦਾ ਹਰ ਨਵਜੰਮਾ ਬੱਚਾ 1 ਲੱਖ ਰੁਪਏ ਦਾ ਕਰਜਾਈ ਜੰਮਦਾ ਹੈ। ਬਸਪਾ ਪੰਜਾਬੀਆ ਨੂੰ ਲਾਮਬੰਦ ਕਰਕੇ ਪੰਜਾਬ ਨੂੰ ਕਰਜਾ ਮੁਕਤ ਕਰਨ ਵਾਲੀਆ ਯੋਜਨਾਵਾਂ ਨਾਲ ਅਤੇ ਉਤਪਾਦਕਤਾ ਦੇ ਸੋਮਿਆਂ ਨੂੰ ਵਿਕਸਤ ਕਰਕੇ ਪੰਜਾਬ ਨੂੰ ਕਰਜ਼ ਜਾਲ ਵਿਚੋਂ ਬਾਹਰ ਕੱਢੇਗੀ।