ਸੰਗਰੂਰ, 1 ਜਨਵਰੀ 2025 :- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਅੱਜ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਸੇਵਾ ਮੁਕਤੀ ਮੌਕੇ ਅੱਜ ਆਯੋਜਿਤ ਕੀਤਾ ਗਿਆ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਬਲਬੀਰ ਲੌਂਗੋਵਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਮੋਲ ਤੋਂ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾ ਮੁਕਤ ਹੋਏ ਹਨ। ਇਸ ਮੌਕੇ ਜਥੇਬੰਦੀ ਵੱਲੋਂ ਬਲਬੀਰ ਲੌਂਗੋਵਾਲ ਦੇ ਨਾਂ ਸਨਮਾਨ ਪੱਤਰ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਵੱਲੋਂ ਪੜ੍ਹਿਆ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਅਦਾਰਾ ਵਰਗ ਚੇਤਨਾ ਵੱਲੋਂ ਬਲਬੀਰ ਲੌਂਗੋਵਾਲ ਦੀ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦਾ ਇੱਕ ਪਰਚਾ ਜਾਰੀ ਕੀਤਾ ਗਿਆ ਅਤੇ ਸਨਮਾਨ ਪੱਤਰ ਜਸਵਿੰਦਰ ਗੋਨਿਆਣਾ ਵੱਲੋਂ ਪੜ੍ਹਿਆ ਗਿਆ। ਇਸ ਮੌਕੇ ਬੀ.ਕੇ.ਯੂ. ਉਗਰਾਹਾਂ ਦੇ ਜੋਗਿੰਦਰ ਉਗਰਾਹਾਂ,ਜਨਕ ਭੁਟਾਲ, ਡੀ. ਟੀ.ਐੱਫ. ਇਕਾਈ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਬੀ.ਕੇ.ਯੂ. ਡਕੌਂਦਾ ਦੇ ਮਨਜੀਤ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ,ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰੋਫੈਸਰ ਜਗਮੋਹਣ ਸਿੰਘ,ਜਗਜੀਤ ਭੁਟਾਲ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਰਾਜਿੰਦਰ ਭਦੌੜ, ਪਰਮਵੇਦ,ਲਾਭ ਛਾਜਲਾ,ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ, ਅਵਾਮ ਰੰਗ ਮੰਚ ਦੇ ਲਖਵੀਰ ਲੌਂਗੋਵਾਲ ,ਲੋਕ ਮੋਰਚਾ ਪੰਜਾਬ ਦੇ ਜਗਮੇਲ ਸਿੰਘ ਬਠਿੰਡਾ, ਪੀ.ਐੱਸ.ਯੂ. ਰੰਧਾਵਾ ਦੇ ਹੁਸ਼ਿਆਰ ਸਲੇਮਗੜ੍ਹ, ਤਰਕਸ਼ੀਲ ਸੁਸਾਇਟੀ ਕਨੇਡਾ ਦੇ ਬਲਵਿੰਦਰ ਬਰਨਾਲਾ,ਖੇਤੀਬਾੜੀ ਵਿਕਾਸ ਮੰਚ ਦੇ ਮਹਿੰਦਰ ਭੱਠਲ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਫ਼ਕੀਰ ਸਿੰਘ ਟਿੱਬਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ,ਕੰਪਿਊਟਰ ਅਧਿਆਪਕ ਯੂਨੀਅਨ ਦੇ ਬਲਜਿੰਦਰ ਸਿੰਘ,ਅਧਿਆਪਕ ਦਲ ਦੇ ਗੁਰਜੰਟ ਵਾਲੀਆ,ਕੇ.ਪੀ.ਐੱਮ.ਯੂ. ਦੇ ਬਲਜੀਤ ਨਮੋਲ,ਪਰਗਟ ਕਾਲਾਝਾੜ,ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸੁਖਦੇਵ,ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਕ੍ਰਿਸ਼ਨ ਦੁੱਗਾਂ,ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਅਵਤਾਰ ਭਲਵਾਨ, ਗੌਰਮਿੰਟ ਲੈਕਚਰਾਰ ਯੂਨੀਅਨ ਦੇ ਜਸਪਾਲ ਸਿੰਘ,ਬਲਬੀਰ ਲੌਂਗੋਵਾਲ ਦੀ ਪਤਨੀ ਸੰਤੋਸ਼ ਰਾਣੀ,ਬੀ.ਕੇ.ਯੂ. ਅਜਾਦ ਦੇ ਕੁਲਵਿੰਦਰ ਸੋਨੀ ਲੌਂਗੋਵਾਲ,ਹੈਪੀ ਨਮੋਲ,
ਟੈਕਨੀਕਲ ਅਤੇ ਮਕੈਨੀਕਲ ਐਸੋਸੀਏਸ਼ਨ ਦੇ ਬਲਜੀਤ ਵਾਲੀਆ, ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪਵਨ ਕੁਮਾਰ ਤੋਂ ਇਲਾਵਾ ਬਲਰਾਜ ਜੋਸ਼ੀ, ਤਰਸੇਮ ਧੂਰੀ,ਕਮਲਜੀਤ ਵਿੱਕੀ ਨੇ ਬਲਬੀਰ ਲੌਂਗੋਵਾਲ ਦੀ ਬਹੁ-ਪੱਖੀ ਸ਼ਖਸ਼ੀਅਤ ‘ਤੇ ਚਾਨਣਾ ਪਾਇਆ ਕਿ ਕਿਵੇਂ ਉਹਨਾਂ ਨੇ ਇੱਕ ਸਮਰਪਿਤ ਅਧਿਆਪਕ ਹੋਣ ਦੇ ਨਾਲ-ਨਾਲ ਡੀ.ਟੀ.ਐੱਫ. ਦੇ ਆਗੂ, ਤਰਕਸ਼ੀਲ ਸੁਸਾਇਟੀ ਵਿੱਚ ਤਰਕਸ਼ੀਲ ਰਸਾਲੇ ਦੇ ਸੰਪਾਦਕ ਅਤੇ ਅਨੇਕਾਂ ਕਿਤਾਬਾਂ ਦੇ ਲੇਖਕ,ਅਨੁਵਾਦਕ ਅਤੇ ਸੰਪਾਦਕ ਦੇ ਤੌਰ ‘ਤੇ ਆਪਣੀ ਭੂਮਿਕਾ ਬਾਖੂਬੀ ਨਿਭਾਈ।
ਸਮਾਜ ਦੀ ਬਿਹਤਰੀ ਲਈ ਲੋਕ ਪੱਖੀ ਘੋਲਾਂ ਵਿੱਚ ਉਹਨਾਂ ਨੇ ਆਪਣੇ ਜੀਵਨ ਦਾ ਪਲ-ਪਲ ਲੋਕਾਂ ਦੇ ਲੇਖੇ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇੰਨੇ ਵੱਡੇ ਆਗੂ ਹੋਣ ਦੇ ਬਾਵਜੂਦ ਉਹ ਮਿਸਾਲੀ ਨਿਮਰਤਾ ਦੇ ਮਾਲਕ ਹਨ ਅਤੇ ਮਨੁੱਖੀ ਸੁਭਾਅ ਦੀਆਂ ਕਮਜ਼ੋਰੀਆਂ ਤੋਂ ਲਗਭਗ ਮੁਕਤ ਹਨ। ਆਗੂਆਂ ਨੇ ਇਹ ਆਸ ਵੀ ਪ੍ਰਗਟ ਕੀਤੀ ਕਿ ਸਰਕਾਰੀ ਸੇਵਾ ਮੁਕਤੀ ਤੋਂ ਬਾਅਦ ਉਹ ਪਹਿਲਾਂ ਤੋਂ ਵੀ ਜ਼ਿਆਦਾ ਸਮਾਂ ਲੋਕਾਂ ਦੇ ਲੇਖੇ ਲਾਉਣਗੇ ਜਿਸ ਦਾ ਭਰੋਸਾ ਬਲਬੀਰ ਲੌਂਗੋਵਾਲ ਵੱਲੋਂ ਆਪਣੇ ਸੰਬੋਧਨ ਵਿੱਚ ਦਿਵਾਇਆ ਗਿਆ। ਇਸ ਮੌਕੇ ਦਿਗਵਿਜੇ ਪਾਲ ਸ਼ਰਮਾ ਵੱਲੋਂ ਅਜੋਕੇ ਦੌਰ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ‘ਜਥੇਬੰਦਕ ਏਕਤਾ ਦੀ ਲੋੜ’ ਉੱਤੇ ਜ਼ੋਰ ਦਿੱਤਾ ਗਿਆ। ਇਸ ਉਪਰੰਤ ਇੱਕ-ਪਾਤਰੀ ਨਾਟਕ ‘ਖੁਦਕੁਸ਼ੀ ਬਨਾਮ ਸ਼ਹੀਦੀ’ ਦਾ ਭਾਵ-ਪੂਰਤ ਮੰਚਨ ਜੁਝਾਰ ਨਮੋਲ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਵੱਖ-ਵੱਖ ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਬਲਬੀਰ ਲੌਂਗੋਵਾਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਸਮਾਰੋਹ ਵਿੱਚ ਅਜਮੇਰ ਅਕਲੀਆ,ਭੋਲਾ ਸੰਗਰਾਮੀ,ਵਤਨਪ੍ਰੀਤ ਸਿੰਘ,ਮਹਿੰਦਰ ਪ੍ਰਤਾਪ,ਸਤਨਾਮ ਉਭਾਵਾਲ, ਬਲਜੀਤ ਨਮੋਲ ਵੱਲੋਂ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਵੱਖ-ਵੱਖ ਅਦਾਰਿਆਂ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮੰਚ ਸੰਚਾਲਨ ਹਰਭਗਵਾਨ ਗੁਰਨੇ ਵੱਲੋਂ ਬਾਖੂਬੀ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਭਾਗ ਲਿਆ।