ਕੈਲੀਫੋਰਨੀਆ : ਅਮਰੀਕਾ ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਕਾਰਨ ਹਿੱਲ ਗਿਆ। ਅਮਰੀਕੀ ਭੂਚਾਲ ਵਿਗਿਆਨੀਆਂ ਮੁਤਾਬਕ ਵੀਰਵਾਰ ਦੇਰ ਰਾਤ ਕੈਲੀਫੋਰਨੀਆ ਦੇ ਤੱਟ ‘ਤੇ ਜ਼ਬਰਦਸਤ ਭੂਚਾਲ ਆਇਆ, ਜਿਸ ਕਾਰਨ ਸਮੁੰਦਰ ‘ਚ ਸੁਨਾਮੀ ਦਾ ਖ਼ਤਰਾ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਭੂਚਾਲ ਦੀ ਪੁਸ਼ਟੀ ਕੀਤੀ, ਜਿਸਦਾ ਕੇਂਦਰ ਫਰੈਂਡੇਲ ਦੇ ਪੱਛਮ-ਦੱਖਣ-ਪੱਛਮ ਵਿੱਚ ਲਗਭਗ 100 ਕਿਲੋਮੀਟਰ (6.21 ਮੀਲ) ਦੀ ਡੂੰਘਾਈ ਵਿੱਚ ਸਥਿਤ ਸੀ। ਇੰਨੀ ਜ਼ਿਆਦਾ ਤੀਬਰਤਾ ਵਾਲੇ ਭੂਚਾਲ ਕਾਰਨ ਸਮੁੰਦਰ ‘ਚ ਸੁਨਾਮੀ ਆਉਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।