ਅੰਮ੍ਰਿਤਸਰ : ਬੀਤੇ 2 ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਧਾਰਮਕ ਸਜ਼ਾ ਪੂਰੀ ਕਰਦੇ ਸਮੇਂ ਸੁਖਬੀਰ ਬਾਦਲ ੳਤੁੇ ਨਰੈਣ ਸਿੰਘ ਚੌੜਾ ਨੇ ਗੋਲੀ ਚਲਾ ਦਿੱਤੀ ਸੀ ਪਰ ਉਨ੍ਹਾਂ ਦੇ ਸੁਰੱਖਿਆ ਕਰਮੀ ਨੇ ਉਨ੍ਹਾ ਦੀ ਜਾਨ ਬਚਾ ਲਈ ਸੀ। ਇਸੇ ਸਬੰਧੀ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਏ ਐਸ ਆਈ ਜਸਵੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ, ਦੋਵੇਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਹਨ। ਇਨ੍ਹਾਂ ਵੱਲੋਂ ਬੀਤੇ ਕੱਲ੍ਹ ਵਿਖਾਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਅਤੇ ਮੇਰਾ ਪਰਿਵਾਰ ਸਾਰੀ ਉਮਰ ਨਹੀਂ ਮੋੜ ਸਕਦੇ। ਵਾਹਿਗੁਰੂ ਇਨ੍ਹਾਂ ਨੂੰ ਲੰਮੀ ਉਮਰ, ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ।