ਗੁਰਦਾਸਪੁਰ-ਪੂਰੇ ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਇੱਕਦਮ ਸੰਘਣੀ ਧੁੰਦ ਪੈਣ ਕਾਰਨ ਠੰਡ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਨੂੰ ਸੁੱਕੀ ਠੰਡ ਕਿਹਾ ਜਾ ਰਿਹਾ ਹੈ ਅਤੇ ਸੰਘਣੀ ਧੁੰਦ ਵਿੱਚ ਪ੍ਰਦੂਸ਼ਣ ਦੀ ਵੀ ਮਾਤਰਾ ਵੀ ਕਾਫੀ ਦੱਸੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਇਸ ਬਾਰੇ ਇਹਤਿਆਤ ਵਰਤਣ ਦੀ ਲੋੜ ਹੈ।
ਗੱਲ ਗੁਰਦਾਸਪੁਰ ਦੀ ਕਰੀਏ ਤਾਂ ਪਰਸੋਂ ਦੇਰ ਸ਼ਾਮ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਜੋ ਹੌਲੀ ਹੌਲੀ ਵੱਧਦੀ ਗਈ ਅਤੇ ਕੱਲ ਦੁਪਹਿਰ ਦੋ ਵਜੇ ਤੋਂ ਬਾਅਦ ਜਦੋਂ ਸੂਰਜ ਨੇ ਆਪਣੀ ਝਲਕ ਦਿਖਾਈ ਤਾਂ ਧੁੰਦ ਦੇ ਬੱਦਲ ਹੌਲੀ ਹੌਲੀ ਛੱਟਣੇ ਸ਼ੁਰੂ ਹੋ ਗਏ।
ਹਾਲਾਂਕਿ ਇਸ ਧੁੰਦ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਿੰਨੀ ਹੈ ਇਹ ਮਾਪਣ ਦਾ ਕੋਈ ਜਰੀਆ ਗੁਰਦਾਸਪੁਰ ਵਿੱਚ ਨਹੀਂ ਹੈ ਕਿਉਂਕਿ ਇੱਥੇ ਮੈਨੂਅਲ ਸਟੇਸ਼ਨ ਹੈ ਪਰ ਜੇਕਰ ਧੁੰਦ ਦੀ ਵਿਜੀਬਿਲਿਟੀ ਸਵੇਰੇ 10 ਮੀਟਰ ਤੱਕ ਵਿਜੀਬਿਲਟੀ ਰਹੀ ਜਿਸ ਕਾਰਨ ਗੱਡੀਆਂ ਦੀ ਰਫਤਾਰ ਵੀ ਹੋਲੀ ਰਹੀ। ਤੇ ਇਸ। ਧੁੰਦ ਨੇ ਜ਼ਿੰਦਗੀ ਦੀ ਰਫਤਾਰ ਵੀ ਹੋਲੀ ਕਰ ਦਿੱਤੀ ਹੈ। ਜਾਹਰ ਤੌਰ ਤੇ ਜਨਜੀਵਨ ਅਤੇ ਰੋਜ਼ਾਨਾ ਦੇ ਕੰਮਾਂ ਤੇ ਵੀ ਪ੍ਰਭਾਵ ਪਿਆ ਹੈ ਅਤੇ ਵਪਾਰ ਤੇ ਵੀ।
ਡਾਕਟਰਾਂ ਅਨੁਸਾਰ ਇਸ ਮੌਸਮ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਿਤ ਵਿਅਕਤੀਆਂ ਨੂੰ ਵੀ ਇਸ ਮੌਸਮ ਵਿੱਚ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਸਵੇਰ ਅਤੇ ਸ਼ਾਮ ਦੀ ਸੈਰ ਨੂੰ ਵੀ ਬੰਦ ਕਰਨ ਦੀ ਸਲਾਹ ਡਾਕਟਰ ਦੇ ਰਹੇ ਹਨ।
ਡਾਕਟਰਾਂ ਦੀ ਮੰਨੀਏ ਤਾਂ ਇਸ ਮੌਸਮ ਵਿੱਚ ਸਿਹਤ ਪ੍ਰਤੀ ਬੇਹਦ ਚੁਕੰਨੇ ਰਹਿਣ ਦੀ ਲੋੜ ਹੈ। ਜਿੰਨੀ ਦੇਰ ਬਾਰਿਸ਼ ਨਹੀਂ ਹੁੰਦੀ ਘੱਟੋ ਘੱਟ ਉਦੋਂ ਤੱਕ ਬਾਹਰ ਬਿਨਾਂ ਮਤਲਬ ਦੇ ਘੁੰਮਣ ਫਿਰਨ ਅਤੇ ਸੈਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਨਿਕਲਣਾ ਜਰੂਰੀ ਹੀ ਹੋਵੇ ਤਾਂ ਮਾਸਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।