ਚੰਡੀਗੜ੍ਹ, 14 ਨਵੰਬਰ: ਪੰਜਾਬ ਬੀ ਜੇ ਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖ਼ਰ ਇਹ ਮੰਨ ਲਿਆ ਹੈ ਕਿ ਉਨ੍ਹਾਂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹ ਪਰ ਉਸ ਦਾ ਬਣਿਆ ਕੀ ਇਸ ਬਾਰੇ ਉਹ ਅਜੇ ਵੀ ਚੁੱਪ ਹਨ । ਸਵਾਲ ਇਹ ਕਿ ਜੇਕਰ ਉਹ ਅਜੇ ਵੀ ਪ੍ਰਧਾਨ ਹਨ ਤਾਂ ਉਹ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦੀ ਪ੍ਰਚਾਰ ਮੁਹਿੰਮ ਚੋ ਕਿਉਂ ਗ਼ਾਇਬ ਹਨ ?
ਪੰਜਾਬ ਵਿਚ ਹੋ ਰਹੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਰਵਨੀਤ ਬਿੱਟੂ ਸਮੇਤ ਕੇਂਦਰ ਦੇ ਮੰਤਰੀ ਅਤੇ ਬੀ ਜੇ ਪੀ ਡਟ ਕੇ ਪ੍ਰਚਾਰ ਮੁਹਿੰਮ ਵਿਚ ਡਟੇ ਹੋਏ ਹਨ ਪਰ ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਇਸ ਮੁਹਿੰਮ ਵਿਚੋਂ ਗ਼ਾਇਬ ਹਨ। ਇਸ ਮੁੱਦੇ ਪੰਜਾਬ ਬੀ ਜੇ ਪੈ ਦੇ ਨੇਤਾਵਾਂ ਅਤੇ ਵਰਕਰਾਂ ਦੇ ਕੁਝ ਹਿੱਸੇ ਬਹੁਤ ਔਖੇ ਹਨ ਕਿ ਪਾਰਟੀ ਬਿਨਾਂ ਸਟੇਟ ਮੁਖੀ ਤੋਂ ਚੋਣ ਮੈਦਾਨ ਵਿੱਚ ਹੈ । ਇਹ ਵੀ ਸਵਾਲ ਓਹ ਕਰ ਰਹੇ ਹਨ ਕਿ ਜੇਕਰ ਜਾਖੜ ਨੇ ਪਰਧਾਨ ਦੀ ਜ਼ਿੰਮੇਵਾਰ ਨਹੀਂ ਸੀ ਨਿਭਾਉਣੀ ਤਾਂ ਆਪਣੀ ਫੋਟੋ ਤੇ ਵੀਡੀਉ ਕਰਵਾਉਣ ਲਈ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਕੋਲ ਕਿਓਂ ਪੁੱਜੇ ? ਓਹ NDA ਦੀ ਮੀਟਿੰਗ ਵਿੱਚ ਸ਼ਾਮਲ ਕਿਓਂ ਹੋਏ ?
ਯਾਦ ਰਹੇ ਕਿ ਅਕਾਲੀ ਦਲ ਨੇ ਇਸ ਲਈ ਇਨ੍ਹਾਂ 4 ਜ਼ਿਮਨੀ ਚੋਣਾਂ ਤੋਂ ਕਿਨਾਰਾ ਕਰ ਲਿਆ ਕਿ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਆਸੀ ਸਰਗਰਮੀ ਦੀ ਆਗਿਆ ਨਹੀਂ ਮਿਲੀ . ਜਾਖੜ ਵੱਲੋਂ ਹਾਈ ਕਮਾਂਡ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਉਹਨਾਂ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਮੁਕਤ ਕੀਤਾ ਜਾਵੇ ਪਰ ਹਾਈ ਕਮਾਂਡ ਨੇ ਇਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਪਰ ਇਸਦੇ ਬਾਵਜੂਦ ਜਾਖੜ ਸਿਆਸੀ ਸਰਗਰਮੀਆਂ ਛੱਡ ਕੇ ਘਰ ਬੈਠੇ ਹਨ। ਬੀ ਜੇ ਪੀ ਦੇ ਹੀ ਕੁਝ ਨੇਤਾ ਇਹ ਸਵਾਲ ਕਰ ਰਹੇ ਹਨ ਕਿ ਜਿਹੜਾ ਨੇਤਾ ਲੋਕਾਂ ਤੋਂ ਲੁਕ ਕੇ ਗੈਰ-ਸਰਗਰਮ ਹੋ ਕੇ ਛੁਪਿਆ ਬੈਠਾ ਹੈ ਓਹ ਲੋਕ-ਨੇਤਾ ਕਿਵੇਂ ਹੋ ਸਕਦਾ ਹੈ ?
ਓਹ ਇਹ ਵੀ ਕਹਿ ਰਹੇ ਹਨ ਕਿ ਦਰਅਸਲ ਜਾਖੜ ਦੀ ਨਾਰਾਜ਼ਗੀ ਉਨ੍ਹਾਂ ਨੂੰ ਕਿਸੇ ਅਹੁਦੇ ਤੇ ਐਡਜਸਟ ਨਾ ਕਰਨ ਹੈ ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਬਾਅਦ ਵਿੱਚ ਬੀ ਜੇ ਪੀ ਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਹਾਰ ਤੋਂ ਬਾਅਦ ਵੀ ਕੇਂਦਰੀ ਵਜ਼ੀਰੀ ਦਿੱਤੀ ਗਈ । ਜਾਖੜ ਦੇ ਮਨ ਦੀ ਗੱਲ ਉਦੋਂ ਵੀ ਸਾਹਮਣੇ ਆਈ ਐ ਜਦੋਂ ਇੱਕ ਅਖ਼ਬਾਰ ਚ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਕਿ ਬਿੱਟੂ ਪਹਿਲਾਂ ਕੁਝ ਕਰ ਕੇ ਦਿਖਾਉਣ । ਚੇਤੇ ਰਹੇ ਕਿ ਬਿੱਟੂ ਗਿੱਦੜਬਾਹਾ ਸਮੇਤ ਜ਼ਿਮਨੀ ਚੋਣ ਵਿੱਚ ਬਹੁਤ ਸਰਗਰਮ ਹਨ ਪਰ ਇਸ ਦੇ ਮੁਕਾਬਲੇ ਜਾਖੜ ਨੇ ਭੇਜ ਭਾਰੀ ਚੁੱਪ ਧਾਰੀ ਹੋਈ ਹੈ ।