ਚੰਡੀਗੜ੍ਹ, 9 ਜੁਲਾਈ 2020 – ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮ ਕਰਦੇ ਦੋ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਅਤੇ 9 ਪੀ.ਸੀ.ਐਸ. ਅਧਿਕਾਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਕੱਤਰੇਤ ਪ੍ਰਸ਼ਾਸਨ ਵੱਲੋਂ ਸਕੱਤਰੇਤ ਦੇ ਇਨ੍ਹਾਂ ਦੋ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਲਗਭਗ 25 ਕਰਮਚਾਰੀਆਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਹ 25 ਕਰਮਚਾਰੀ ਅਤੇ 09 ਪੀ.ਸੀ.ਐਸ. ਅਧਿਕਾਰੀ ਵੀ ਸਕੱਤਰੇਤ ਵਿਖੇ ਵਿਚਰਦੇ ਰਹੇ ਹਨ ਜਿਸ ਕਰਕੇ ਕਈ ਹੋਰ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਹੋਣ ਦਾ ਖਦਸ਼ਾ ਹੈ।
ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਰਮਚਾਰੀਆਂ ਦੀ ਹਾਜ਼ਰੀ ਘੱਟ ਤੋਂ ਘੱਟ ਕੀਤੀ ਜਾਵੇ ਤਾਂ ਜੋ ਸਰਕਾਰ ਦਾ ਜ਼ਰੂਰੀ ਕੰਮ ਵੀ ਚਲਦਾ ਰਹੇ ਅਤੇ ਕੋਰੋਨਾ ਤੋਂ ਕਰਮਚਾਰੀਆਂ/ਅਧਿਕਾਰੀਆਂ ਦਾ ਬਚਾਅ ਵੀ ਕੀਤਾ ਜਾ ਸਕੇ।