ਐੱਸ਼ ਏy ਐਸ਼ ਨਗਰ, 16 ਸਤੰਬਰ (ਪਵਨ ਰਾਵਤ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਥਾਨਕ ਫੇ੭ 7 ਵਿੱਚ ਸਥਿਤ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾy ਅਰਵਿੰਦ ਨੇ ਕਿਹਾ ਹੈ ਕਿ ਇਸ ਰੀਜਨਲ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਮਜਬੂਰੀ ਵਿੱਚ ਲਿਆ ਗਿਆ ਹੈ ਕਿਉਂਕਿ ਇੱਥੇ ਤੈਨਾਤ ਸਟਾਫ ਅਤੇ ਸੈਂਟਰ ਦੀ ਸਮਰਥਾ ਅਨੁਸਾਰ ਜਿੰਨੇ ਘੱਟੋਘੱਟ ਵਿਦਿਆਰਥੀ ਹੋਣੇ ਚਾਹੀਦੇ ਹਨ ਇਸ ਸੈਂਟਰ ਵਿੱਚ ਉਸਦਾ 10 ਫੀਸਦੀ ਦੇ ਕਰੀਬ ਹੀ ਵਿਦਿਆਰਥੀ ਹਨ ਅਤੇ ਇਸ ਹਾਲਤ ਵਿੱਚ ਇਹ ਸੈਂਟਰ ਚਲਾਉਣਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਇਸ ਸੈਂਟਰ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਵਿੱਚ ਸਥਿਤ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿੱਚ ਉਹਨਾਂ ਹੀ ਕੋਰਸਾਂ ਵਿੱਚ ਦਾਖਿਲ ਕਰਵਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦਾ ਬਿਲਕੁਲ ਵੀ ਨੁਕਸਾਨ ਨਹੀਂ ਹੋਵੇਗਾ।
ਰੀਜਨਲ ਸੈਂਟਰ ਨੂੰ ਬੰਦ ਕਰਨ ਅਤੇ ਇੱਥੇ ਸਿਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰਨਾਂ ਸੰਸਥਾਵਾਂ ਵਿੱਚ ਤਬਦੀਲ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਸੈਂਟਰ ਦੇ ਵਿਦਿਆਰਥੀਆਂ ਵਲੋਂ ਰੋਸ ਪ੍ਰਦਰ੪ਨ ਕੀਤਾ ਗਿਆ ਅਤੇ ਯੂਨੀਵਰਸਿਟੀ ਪz੪ਾ੪ਨ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ। ਅੱਜ ਫੇ੭7 ਵਿੱਚ ਰੀਜਨਲ ਸੈਂਟਰ ਵਿੱਚ ਇਕੱਤਰ ਹੋਏ ਰੀਜਨਲ ਸੈਂਟਰ ਦੇ ਵਿਦਿਆਰਥੀਆਂ ਅਖਿਲੇ੪, ਜਸਕਰਨ ਸਿੰਘ, ਕਰਨ, ਗੁਰਕੀਰਤ ਸਿੰਘ, ਆਯੂ੪, ਅਭਿ੪ੇਕ, ਅਮਿਤ, ਪਲਵਿੰਦਰ ਅਤੇ ਹੋਰਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਾਲਜ ਬਦਲਣ ਵਾਸਤੇ ਕਿਹਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰੀਜਨਲ ਸੈਂਟਰ ਵੱਲੋਂ ਉਹਨਾਂ ਨੂੰ ਮੈਸਜ ਕੀਤਾ ਗਿਆ ਹੈ ਕਿ ਉਹ ਮੁਹਾਲੀ ਦੇ ਫੇ੭ 6 ਜਾਂ ਫੇ੭ 3 ਵਿਚਲੇ ਕਾਲੇਜ ਵਿੱਚ ਤਬਦੀਲ ਹੋ ਜਾਣ ਅਤੇ ਕੁੱਝ ਵਿਦਿਆਰਥੀਆਂ ਨੂੰ ਪਟਿਆਲਾ ਦੇ ਕਾਲਜਾਂ ਵਿੱਚ ਜਾਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਨੇ ਕਿਹਾ ਕਿ ਰੀਜਨਲ ਸੈਂਟਰ ਦੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਸੈਂਟਰ ਵਿੱਚ ਨਵੇਂ ਕੋਰਸ ੪ੁਰੂ ਕੀਤੇ ਜਾ ਰਹੇ ਹਨ ਅਤੇ ਪੁਰਾਣੇ ਕੋਰਸਾਂ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਪਸੰਦ ਦੇ ਕਾਲੇਜ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੇ ਕਿਹਾ ਕਿ ਸੈਂਟਰ ਵੱਲੋਂ ਅਧਿਆਪਕਾਂ ਨੂੰ ਵੀ ਯੂਨੀਵਰਸਿਟੀ ਵਿੱਚ ੪ਿਫਟ ਕਰ ਦਿੱਤਾ ਗਿਆ ਹੈ ਅਤੇ ਪਿਛਲੇ ਢਾਈ ਮਹੀਨਿਆਂ ਤੋਂ ਸਿਰਫ ਦੋ ਹੀ ਅਧਿਆਪਕ ਉਹਨਾਂ ਦੀ ਪੜ੍ਹਾਈ ਕਰਵਾ ਰਹੇ ਹਨ ਅਤੇ ਇੱਥੇ ਸਟਾਫ ਵੀ ਪੂਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਥੇ ਟੈਕਨੀਕਲ ਦੀਆਂ ਦੋ ਹੀ ਅਧਿਆਪਕਾਵਾਂ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਕੁੱਝ ਵੀ ਲਿਖਤ ਵਿੱਚ ਨਹੀਂ ਦਿੱਤਾ ਜਾ ਰਿਹਾ ਅਤੇ ਸਿਰਫ ਜਬਾਨੀ ਹੀ ਕਿਹਾ ਜਾ ਰਿਹਾ ਰੁ ਕਿ ਉਹ ਕਿਸੇ ਹੋਰ ਥਾਂ ੪ਿਫਟ ਹੋ ਜਾਣ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕੋਵਿਡ ਦੇ ਕਾਰਨ ਉਹਨਾਂ ਦੀ ਪੜ੍ਹਾਈ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਰੁ ਅਤੇ ਹੁਣ ਉਹਨਾਂ ਨੂੰ ਕਿਸੇ ਹੋਰ ਥਾਂ ੪ਿਫਟ ਹੋਣ ਦੀ ਗੱਲ ਕਹੀ ਜਾ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਉਹਨਾਂ ਨੂੰ ਨੇੜੇ ਦੇ ਕਾਲੇਜਾਂ ਵਿੱਚ ਹੀ ੪ਿਫਟ ਹੋਣ ਲਈ ਕਿਹਾ ਜਾ ਰਿਹਾ ਹੈ ਪਰੰਤੂ ਜਦੋਂ ਉਹਨਾਂ ਨੇ ਇੱਥੇ ਦਾਖਿਲਾ ਲਿਆ ਸੀ ਤਾਂ ਇਹ ਸੋਚ ਕੇ ਲਿਆ ਸੀ ਕਿ ਰੀਜਨਲ ਸੈਂਟਰ ਦਾ ਯੂਨੀਵਰਸਿਟੀ ਨਾਲ ਸਿੱਧਾ ਸਬੰਧ ਹੁੰਦਾ ਰੁ ਅਤੇ ਡਿਗਰੀ ਵਿੱਚ ਵੀ ਰੀਜਨਲ ਸੈਂਟਰ ਦਾ ਨਾਮ ਹੁੰਦਾ ਹੈ। ਇਸੇ ਤਰ੍ਹਾਂ ਕੁੱਝ ਵਿਦਿਆਰਥੀਆਂ ਵਲੋਂ ਰੀਜਨਲ ਸੈਟਰ ਦੀ ਫੀਸ ਹੋਰਨਾਂ ਕਾਲੇਜਾਂ ਦੇ ਮੁਕਾਬਲੇ ਘੱਟ ਹੋਣ ਕਾਰਨ ਇੱਥੇ ਦਾਖਿਲਾ ਲਿਆ ਗਿਆ ਸੀ।
ਵਿਦਿਆਰਥੀਆਂ ਨੇ ਕਿਹਾ ਕਿ ਇਸ ਸੈਂਟਰ ਵਿੱਚ ਚਾਰ ਤੋਂ ਪੰਜ ਅਧਿਆਪਕ ਹਨ ਜਿਹੜੇ ਇਸ ਸਮੇਂ ਉੱਥੇ ਪੜ੍ਹਾ ਰਹੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ ਲਗਭੱਗ 6070 ਰੁ। ਵਿਦਿਆਰਥੀਆਂ ਵਲੋਂ ਕੋਰਸ ਦੀ ਫੀਸ ਵੀ ਪਹਿਲਾਂ ਹੀ ਭਰੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਜੇ ਉਹ ਕੋਈ ਕਾਨੂੰਨੀ ਕਾਰਵਾਈ ਕਰਣਗੇ ਤਾਂ ਵੀ ਉਹਨਾਂ ਦੇ ਦੋਤਿੰਨ ਮਹੀਨੇ ਖਰਾਬ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਉਹਨਾਂ ਦਾ ਭਵਿੱਖ ਨਾ ਖਰਾਬ ਕੀਤਾ ਜਾਵੇ ਅਤੇ ਇਸੇ ਸੈਂਟਰ ਵਿੱਚ ਹੀ ਅਧਿਆਪਕ ਉਪਲਬਧ ਕਰਵਾ ਕੇ ਪੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਪੰਜਾਬੀ ਯੂਨੀਅਰਸਿਟੀ ਪਟਿਆਲਾ ਵਿੱਚ ਵੀ ੪ਿਕਾਇਤ ਕੀਤੀ ਸੀ, ਪਰੰਤੂ ਯੂਨੀਵਰਸਿਟੀ ਵੱਲੋਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਕਿ ਇਸਦਾ ਕੋਈ ਹੱਲ ਕੱਢ ਲਿਆ ਜਾਵੇਗਾ। ਮੌਕੇ ਤੇ ਹਾਜਿਰ ਰੀਜਨਲ ਸੈਂਟਰ ਮੁਹਾਲੀ ਦੀ ਐਸੋਸੀਏਟ ਪ੍ਰੋਫੈਸਰ ਡਾy ਅੰਬਿਕਾ ਪਾਟਿਲ ਨੇ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਹੀ ਕੁੱਝ ਦਸ ਸਕਦੇ ਹਨ।
ਸੰਪਰਕ ਕਰਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾy ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਮਜਬੂਰੀ ਵਿੱਚ ਇਸ ਰੀਜਨਲ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਹਾਲੀ ਵਿਚਲੇ ਇਸ ਰੀਜਨਲ ਸੈਂਟਰ ਵਿੱਚ 18 ਅਧਿਆਪਕ ਹਨ ਅਤੇ 10 ਵਿਅਕਤੀਆਂ ਦਾ ਹੋਰ ਸਟਾਫ ਹੈ। ਇਸ ਸੈਂਟਰ ਨੂੰ ਚਲਦਾ ਰੱਖਣ ਲਈ ਜਰੂਰੀ ਹੈ ਕਿ ਇੱਥੇ ਘੱਟੋ ਘੱਟ 500 ਵਿਦਿਆਰਥੀ ਹੋਣ ਪਰੰਤੂ ਇੱਥੇ ਸਿਰਫ 60 ਵਿਦਿਆਰਥੀ ਹਨ ਜਿਸ ਕਾਰਨ ਇਸਨੂੰ ਚਲਦਾ ਰੱਖਣਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਕੁੱਝ ਕੋਰਸ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ ਸਿਰਫ 1 ਜਾਂ 2 ਵਿਦਿਆਰਥੀ ਹੀ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਭਾਵੇਂ ਇਸ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰੰਤੂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਯੂਨੀਵਰਸਿਟੀ ਨਾਲ ਸੰਬੰਧਿਤ ਅਤੇ ਮੁਹਾਲੀ ਵਿੱਚ ਹੀ ਸਥਿਤ ਹੋਰਨਾਂ ਕਾਲੇਜਾਂ ਵਿੱਚ ਦਾਖਿਲ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਦੀ ਦਲੀਲ ਕਿ ਰੀਜਨਲ ਸੈਂਟਰ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਡਿਗਰੀ ਵਿੱਚ ਸੈਂਟਰ ਬਾਰੇ ਲਿਖਿਆ ਜਾਂਦਾ ਹੈ ਉਹਨਾਂ ਕਿਹਾ ਕਿ ਡਿਗਰੀ ਯੂਨੀਵਰਸਿਟੀ ਵਲੋਂ ਦਿੱਤੀ ਜਾਂਦੀ ਹੈ ਅਤੇ ਸਿਖਿਆ ਭਾਵੇਂ ਕਿਸੇ ਵੀ ਅਦਾਰੇ ਤੋਂ ਲਈ ਗਈ ਹੋਵੇ ਡਿਗਰੀ ਉਹੀ ਰਹਿੰਦੀ ਹੈ।